ਨਵਜੋਤ ਸਿੰਘ ਸਿੱਧੂ ਵਲੋਂ ਰਾਜ ਸਭ੍ਹਾ ਤੋਂ ਅਸਤੀਫ਼ਾ।

ਨਵਜੋਤ ਸਿੰਘ ਸਿੱਧੂ ਵਲੋਂ ਰਾਜ ਸਭ੍ਹਾ ਤੋਂ ਅਸਤੀਫ਼ਾ।
ਨਵੀਂ ਦਿੱਲੀ ੧੮-ਜੁਲਾਈ,ਨਵਜੋਤ ਸਿੰਘ ਸਿੱਧੂ ਉਘੇ ਭਾਜਪਾ ਨੇਤਾ ਤੇ ਪਾਰਟੀ ਦੇ ਰਾਜ ਸਭ੍ਹਾ ਮਂੈਬਰ ਨੇ ਰਾਜ ਸਭ੍ਹਾ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਹੜਾ ਕਿ ਪਾਰਟੀ ਲਈ ਕਰਾਰਾ ਝੱਟਕਾ ਹੈ। ਉਹ ਕਾਫ਼ੀ ਸਮੇਂ ਤੋਂ ਪਾਰਟੀ ਨਾਲ ਨਰਾਜ਼ ਚਲ ਰਹੇ ਸਨ।ਉਨਾਂ੍ਹ ਦੀ ਪਤਨੀ ਡਾ.ਨਵਜੋਤ ਕੌਰ ਸਿਧੂੱ ਜੋ ਅੰਮ੍ਰਿਤਸਰ ਤੋ ਭਾਜਪਾ ਦੇ ਵਿਧਾਇਕ ਤੇ ਬਾਦਲ ਸਰਕਾਰ ਵਿਚ ਚੀਫ ਪਾਰਲੀਮੈਂਨਟਰੀ ਸੈਕਟਰੀ ਹਨ ਵੀ ਲੰਬੇ ਸਮੇਂ ਤੋਂ ਭਾਜਪਾ-ਅਕਾਲੀ ਗੱਠਜੋੜ ਦੇ ਵਿਰੋਧ ਕਾਰਨ ਵਿਵਾਦਾਂ ਵਿਚ ਚਲੇ ਆ ਰਹੇ ਹਨ।ਸਿੱਧੂ ਵਲੋਂ ਆਮ ਆਦਮੀਂ ਪਾਰਟੀ ਵਿਚ ਸ਼ਾਮਲ ਹੋਣਾ ਲਗਭਗ ਤਹਿ ਹੀ ਹੈ ਅਤੇ ਉਨਾਂ੍ਹ ਨੂੰ ਆਮ ਆਦਮੀਂ ਪਾਰਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਪੇਸ਼ ਕਰਨ ਦੀਆਂ ਸੰਭਾਵਨਾਵਾਂ ਵੀ ਨਜ਼ਰ ਆ ਰਹੀਆਂ ਹਨ।ਸੰਜੇ ਸਿੰਘ ਨੇ ਸੰਧੂ ਦੇ ਅਸਤੀਫ਼ੇ ਨੂੰ ਇਕ ਦਲੇਰਨਾ ਕਦਮ ਕਹਿੰਦੇ ਹੋਏ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ।

Share