ਇਲਜ਼ਾਮ(ਕਵਿਤਾ)

ਜਿਨ੍ਹਾਂ ਤੇ ਕਤਲ ਦੇ ਇਲਜ਼ਾਮ ਲੱਗੇ ਨੇ,ਉੋਹ ਡਾਕੂ ਲੁਟੇਰਿਆਂ ਲਈ ਬਹੁਤ ਚੰਗੇ ਨੇ।
ਧਰਮ ਦੇ ਮਖੌਟਿਆਂ’ਚ, ਫਿਰਦੇ ਪੈਗੰਬਰ ਜੋ,ਚੜਾਵਿਆਂ ਤੇ ਮੋਖ ਨਾਲ,ਉਨ੍ਹਾਂ ਹੱਥ ਰੰਗੇ ਨੇ।
ਸ਼ਾਂਤੀ ਪ੍ਰੇਮ ਦਾ ਵਿਖਆਣ,ਕਰਨ ਜਲਸਿਆਂ’ਚ,ਖੜੇ ਕੀਤੇ ਪੰਗੇ ਤੇ,ਕਰਾਏ ਨਿੱਤ ਦੰਗੇ ਨੇ।
ਹੱਡ ਤੋੜ ਮਿਹਨਤ ਮਜ਼ਦੂਰੀ,ਕਰਨ ਰਾਤ ਦਿਨ,ਖਾਣ ਲਈ ਰੋਟੀ ਨਹੀਂ,ਸਰੀਰੋਂ ਅੱਧ ਨੰਗੇ ਨੇ।
ਲੁੱਟ ਤੇ ਖਸੁੱਟ ਨਾਲ,ਮਹਿਲ ਜੋ ਉਸਾਰੀ ਬੈਠੇ,ਕੰਮ ਨੂੰ ਨਾ ਹੱਥ ਲਾਉਂਦੇ,ਕਹਿੰਦੇ ਭਾਗ ਚੰਗੇ ਨੇ।
ਬੇਗਾਨੇ ਹੱਕ ਨੂੰ ਵੀ ਸਦਾ ਜਿਹੜੇ,ਹੱਕ ਦੀ ਕਮਾਈ ਕਹਿੰਦੇ,ਉਤੋਂ ਨੇ ਸਫੈਦ ਪੋਸ਼,ਵਿਚੋਂ ਮਸ਼ਟੰਡੇ ਨੇ।
ਅਸਲੀ ਤੇ ਨਕਲੀ ‘ਚ,ਭੇਦ ‘ਸੈਣੀ’ ਦਿਸਦਾ ਨਹੀਂ,ਚੋਰ ਉਚੱਕੇ ਚੋਧਰੀਆਂ ਨੇ,ਈਸਾ ਸੂਲੀ ਟੰਗੇ ਨੇ।

Share