ਪੰਜਾਬ-ਪਾਕਿ ਸਰਹੱਦ ਤੇ ਭੁਚਾਲ ਦੇ ਝਟਕੇ।

ਅੰਮ੍ਰਤਿਸਰ-੧੭ ਜੁਲਾਈ,ਅੱਜ ਸ਼ਾਮ ਪੰਜਾਬ –ਪਾਕਿ ਸਰਹੱਦ ਤੇ ੫.੨੪ ਡਿਗਰੀ ਤੀਬਰਤਾ ਦੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਹ ਝਟਕੇ ਤਰਨ ਤਾਰਨ ,ਫਾਜਿਲਕਾ, ਫਿਰੋਜਪੁਰ ਅਤੇ ਪਾਕਿਸਤਾਨ ਦੇ ਲਾਹੌਰ ਤੇ ਸ਼ੇਖੂਪੁਰਾ ਵਿਚ ਵੀ ਮਹਿਸੂਸ ਕੀਤੇ ਗਏ ਹਨ। ਅੱਜ ਸੁਵੇਰੇ ੮ ਵਜੇ ਵੀ ਗੁਜਰਾਤ ਤੇ ਮਨੀਪੁਰ ਵਿਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਪਰ ਕਿਧਰੇ ਵੀ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।