ਤੁਰਕੀ ਵਿਚ ਫ਼ੌਜ ਵੱਲੋਂ ਰਾਜ ਪਲਟੇ ਦੀਆਂ ਕੋਸ਼ਿਸ਼ਾਂ ਫੇਲ.

ਅੰਕਾਰਾ-੧੬ ਜੁਲਾਈ,ਤੁਰਕੀ ਵਿਚ ਫ਼ੌਜ ਵੱਲੋਂ ਰਾਜ ਪਲਟੇ ਦੀਆਂ ਕੋਸ਼ਿਸ਼ਾਂ ਫੇਲ ਕਰ ਦਿਤੀਆਂ ਗਈਆਂ ਹਨ ਅਤੇ ੨੮੪੦ ਬਾਗੀ ਸੈਨਿਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸ ਜਦੋ ਜਹਿਦ ਵਿਚ੨੬੫ ਲੋਕਾਂ ਦੀ ਮੋਤ ਹੋ ਗਈ ਹੈ ਜਦ ਕਿ੧੪੪੫ ਦੇ ਕਰੀਬ ਜ਼ਖ਼ਮੀ ਹੋ ਗਏ ਹਨ।ਰਾਸ਼ਟਰਪਤੀ ਏਰਦੋਗਨ ਨੇ ਸਤਾ ਤੇ ਪੂਰੀ ਤਰਾਂ ਕੰਟਰੋਲ ਕਰ ਕੇ ਨਵਾਂ ਕਾਰਜਕਾਰੀ ਸੈਨਾ ਮੁਖੀ ਨਿਯੁਕਤ ਕਰ ਦਿਤਾ ਹੈ।ਰਾਜ ਪਲਟੇ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰਨ ਵਿਚ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

Share