ਅਂੱਤਵਾਦੀ ਹਮਲੇ ਵਿਚ ੮੦ ਲੋਕਾਂ ਦੀ ਮੋਤ ਤੇ ੧੫੦ ਤੋਂ ਵਧ ਜ਼ਖ਼ਮੀ.

ਨੀਸ (ਫਰਾਂਸ)੧੫ ਜੁਲਾਈ,ਫਰਾਂਸ ਦੇ ਸ਼ਹਿਰ ਨੀਸ ਵਿਚ ਰਾਸ਼ਟਰੀ ਦਿਵਸ ਮਨਾ ਰਹੇ ਲੋਕਾਂ ਤੇ ਹੋਏ ਭਿਆਨਕ ਅਂੱਤਵਾਦੀ ਹਮਲੇ ਵਿਚ ੮੦ ਲੋਕ ਮਾਰੇ ਗਏ ਤੇ ੧੫੦ ਤੋਂ ਵਧ ਜ਼ਖ਼ਮੀ ਹੋ ਗਏ।ਵਿਸਫੋਟਕਾਂ ਨਾਲ ਭਰੇ ਟਰੱਕ ਰਾਹੀਂ ਇਹ ਹਮਲਾ ਕੀਤਾ ਗਿਆ ਜੋ ਜ਼ਸ਼ਨ ਮਨਾ ਰਹੇ ਲੋਕਾਂ ਨੂੰ ਦੋ ਕਿਲੋਮੀਟਰ ਤਕ ਕੁਚਲਦਾ ਗਿਆ।ਫ਼ਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਅੋਲਾਦ ਨੇ ਟੈਲੀਵਿਜ਼ਨ ਸੰਦੇਸ਼ ਵਿਚ ਇਸ ਨੂੰ ‘ਨਿਰਸੰਦੇਹ ਅੱਤਵਾਦੀ ਪ੍ਰਕ੍ਰਿਤੀਵਾਲਾ ਹਮਲਾ’ ਕਿਹਾ ਹੈ।ਓਬਾਮਾ ਨੇ ਇਸ ਹਮਲੇ ਨੂੰ ਭਿਆਨਕ ਹਮਲਾ ਤੇ ਮੂਨ ਨੇ ਇਸ ਨੂੰ ਵਹਿਸ਼ੀਪੁਣੇ ਵਾਲੀ ਕਾਰਵਾਈ ਕਿਹਾ ਹੈ ਅਤੇ ਇਸ ਹਮਲੇ ਨੇ ਸਾਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿਤਾ ਹੈ।ਮੋਦੀ,ਸੋਨੀਆਂ ਤੇ ਰਾਸ਼ਟਰਪਤੀ ਨੇ ਵੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਉਂਦਿਆ ਇਸ ਹਮਲੇ ਦੀ ਨਿੰਦਾ ਕੀਤੀ ਹੈ।

Share