ਵਿਸ਼ਵ ਭਰ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਧੂੰਮ।

ਪੰਚਕੂਲਾ-੨੧,ਜੂਨ- ਵਿਸ਼ਵ ਭਰ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਬੜੀ ਹੀ ਧੂੰਮ ਧਾਂਮ ਨਾਲ ਮੰਨਾਇਆ ਗਿਆ ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਵਿਖੇ ੩੦,੦੦੦ ਲੋਕਾਂ ਨਾਲ ਯੋਗ ਆਸਣ ਕੀਤੇ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੋਗਾ ਬਿਨਾਂ ਕਿਸੇ ਖਰਚ ਦੇ ਸਿਹਤ ਦੀ ਗਰੰਟੀ ਦਿੰਦਾ ਹੈ।ਇਹ ਮਨ ਨੂੰ ਕਾਬੂ ਵਿਚ ਰਖਦਾ ਹੈ ਤੇ ਸਿਹਤਮੰਦ ਸਰੀਰ ਨੂੰ ਠੀਕ ਰਖਣ ਵਿਚ ਸਹਾਈ ਹੁੰਦਾ ਹੈ।ਸੰਯੁਕਤ ਰਾਸ਼ਟਰ ਵਿਖੇ ਵੀ ਯੋਗ ਦਿਵਸ ਮੰਨਾਇਆ ਗਿਆ ਜਿਸ ਵਿਚ ਦੁਨੀਆਂ ਦੇ ੧੩੫ ਦੇਸ਼ਾਂ ਦੇ ਪ੍ਰਤੀਨਿਧਆਿਂ ਨੇ ਹਿਸਾ ਲਿਆ।ਮੁਸਲਿਮ ਦੇਸ਼ਾਂ ਵਿਚ ਵੀ ਯੋਗਾ ਦਿਵਸ ਮੰਨਾਇਆ ਗਿਆ।

Share