ਗ਼ਜ਼ਲ….. ਟਿੱਬਿਆਂ ‘ਚ ਬਾਗ ਲਾਉਣ ਦਾ,ਕੀਤਾ ਮੈਂ ਪਾਪ ਸੀ।

ਗ਼ਜ਼ਲ…..
ਟਿੱਬਿਆਂ’ਚ ਬਾਗ ਲਾਉਣ ਦਾ,ਕੀਤਾ ਮੈਂ ਪਾਪ ਸੀ।
ਪੋਹਲੀ ਦੀ ਜੂਨ ਜੀਣ ਦਾ, ਮਿਲਿਆ ਸਰਾਪ ਸੀ।
ਪੱਛਮ ਦੀ ਹਵਾ ਨਿਚੋੜਿਆ,ਇਸ ਤ੍ਹਰਾਂ ਹੈ ਬਾਗ ਨੂੰ,
ਕੋਇਲਾਂ ਗੁੰਮ ਸੁੰਮ ਹੋਈਆਂ,ਪਾਏ ਕਲੀਆਂ ਵਿਰਲਾਪ ਸੀ।
ਫੂਕੀਆਂ ਜਿਸ ਬਸਤੀਆਂ,ਲੁਟੇਰਿਆਂ ਦੀ ਧਾੜ ਲੈ,
ਓਮ ਸ਼ਾਂਤੀ ਦੇ ਕਰਵਾ ਰਿਹਾ,ਉਹ ਥਾਂ ਥਾਂ ਤੇ ਜਾਪ ਸੀ।
ਬੁਝਾਉਂਦਾ ਕਿਸ ਤਰਾਂ ਅੱਗ ਲਗੀ, ਆਪਣੇ ਹੀ ਸ਼ਹਿਰ ਦੀ,
ਲਾਉਣ ਵਾਲਾ ਆਪ,ਤੇ ਬੁਝਾਉਣ ਵਾਲਾ ਵੀ ਆਪ ਸੀ।
ਜੋ ਮਖੌਟਿਆਂ ਨੂੰ ਪਹਿਨ ਕੇ,ਥਾਂ ਥਾਂ ਸੋਗ ਹੈ ਮਨਾ ਰਿਹਾ,
ਨਾ ਫੂਕਿਆਂ ਦਾ ਦਰਦ ਉਸਨੂੰ,ਨਾ ਕੋਈ ਪਸ਼ਚਾਤਾਪ ਸੀ।
ਕਾਜ਼ੀਆਂ ਤੌਂ ਕੀ ਰੱਖੌਗੇ ‘ਸੈਣੀ’ ਹੁਣ ਆਸ ਇੰਨਸਾਫ ਦੀ,
ਫ਼ਾਂਸੀ ਲਟਕਾਉਣੌ ਡਰ ਰਿਹਾ,ਜਦ ਰਾਜਾ ਹੀ ਆਪ ਸੀ।

Share