ਮੋਗਾ ਵਿਖੇ ੬੦ ਲੱਖ ਰੁਪਏ ਦੀ ਲੁੱਟ,ਬੈਂਕ ਗਾਰਡ ਹਲਾਕ।

ਮੋਗਾ-੨੩ ਮਈ.ਤਿੰਨ ਕਾਰਾਂ ਵਿਚ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਮੋਗਾ-ਕੋਟਕਪੂਰਾ ਬਾਈਪਾਸ ਤੇ ਓ.ਬੀ .ਸੀ ਬੈਂਕ ਦੇ ਮੈਨੇਜਰ ਪ੍ਰਵੀਨ ਸ਼ਾਹੂ ਕੋਲੌ ੬੦ ਲੱਖ ਰੁਪਏ ਦੀ ਰਾਸ਼ੀ ਖੋਹ ਲਈ ਤੇ ਬੈਂਕ ਦੇ ਗਾਰਡ ਹਰਿੰਦਰ ਸਿੰਘ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਤੇ ਫਰਾਰ ਹੋ ਗਏ।ਮੈਨੇਜਰ ਇਹ ਰਾਸ਼ੀ ਬੈਂਕ ਆਫ ਇੰਡੀਆ ਵਿਚੌ ਲੈ ਕੇ ਆਪਣੇ ਬੈਂਕ ਬਾਘਾ ਪੁਰਾਨਾ ਜਾ ਰਹੇ ਸਨ ਜਦ ਰਸਤੇ ਵਿਚ ਤਿੰਨ ਕਾਰਾਂ ਵਿਚ ਸਵਾਰ ਲੁਟੇਰਿਆਂ ਨੇ ਕੈਸ਼ ਵੈਨ ਨੂੰ ਘੇਰ ਲਿਆ ਤੇ ਵਾਰਦਾਤ ਕਰਕੇ ਫਰਾਰ ਹੋ ਗਏ। ਪੁਲਿੱਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

Share