ਤਾਲਿਬਾਨ ਨੇਤਾ ਮੁੱਲਾ ਅਖਤਰ ਮਨਸੂਰ ਤੇ ਉਸਦਾ ਸਾਥੀ ਡਰੋਨ ਹਮਲੇ ‘ਚ ਹਲਾਕ।

ਕਾਬੁਲ-੨੨-ਮਈ. ਤਾਲਿਬਾਨ ਨੇਤਾ ਮੁੱਲਾ ਅਖਤਰ ਮਨਸੂਰ ਤੇ ਉਸਦਾ ਸਾਥੀ ਅਮਰੀਕੀ
ਡਰੋਨ ਹਮਲੇ ‘ਚ ਮਾਰੇ ਗਏ।ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੀ ਗਡੀ ਵਿਚ ਸਵਾਰ ਅਫਗਾਨਿਸਤਾਨ ਦੀ ਸਰਹੱਦ ਕੋਲ ਬਲੋਚਿਸਤਾਨ ਦੇ ਕਸਬੇ ਅਹਿਮਦਵਾਲ ਕੋਲ ਜਾ ਰਹੇ ਸਨ।ਪਾਕਿਸਤਾਨ ਨੇ ਆਪਣੇ ਇਲਾਕੇ ਵਿਚ ਹੋਏ ਇਸ ਹਮਲੇ ਨੂੰ ਉਨਾ੍ਹ ਦੀ ਪ੍ਰਭੂਸਤਾ ਦੀ ਉਲੰਘਣਾ ਕਿਹਾ ਹੈ।

Share