ਗ਼ਜ਼ਲ… ਇਸੇ ਲਈ ਜ਼ਖ਼ਮ ਦਿਲ ਦਾ, ਭਰਦਾ ਨਹੀਂ।

ਗ਼ਜ਼ਲ…
ਇਸੇ ਲਈ ਜ਼ਖ਼ਮ ਦਿਲ ਦਾ, ਭਰਦਾ ਨਹੀਂ।ਗ਼ਮ ਕੀ ਖ਼ੁਸ਼ੀ ਵੀ, ਕੋਈ ਸਾਂਝੀ ਕਰਦਾ ਨਹੀਂ।
ਸ਼ਹਿਰ ਦਾ ਹਰ ਸ਼ਖ਼ਸ ਹੈ,ਇਸੇ ਲਈ ਪ੍ਰੇਸ਼ਾਨ,ਗੁਆਂਢੀ ਨੂੰ ਵੇਖ ਹੱਸਦਾ, ਕੋਈ ਜਰਦਾ ਨਹੀਂ।
ਹਵਾ ਵੀ ਇਸ ਤਰਾਂ੍ਹ ਦੀ, ਵਗ ਰਹੀ ਹੁਣ ਯਾਰੋ,ਇਨਸਾਨੀਅਤ ਦੀ ਕਦਰ, ਕੋਈ ਕਰਦਾ ਨਹੀਂ।
ਉਮਰ ਭਰ ਖਾਹਸ਼ਾਂ ਦੀ, ਪੂਰਤੀ ਪਿੱਛੇ ਵੇਖੋ, ਦੌੜਦਾ ਹੈ, ਜਦ ਤਕ ਉਹ ਮਰਦਾ ਨਹੀਂ।
ਸ਼ਬਦ ਬਣ ਕੇ ਰਹਿ ਗਈ ਵਫ਼ਾ, ਡਿਕਸ਼ਨਰੀ ਦਾ, ਵਫ਼ਾ ਲਈ ਹੁਣ ਕੋਈ ਦਮ ਭਰਦਾ ਨਹੀਂ।
ਅੱਜ ਇਸ਼ਕ ਇਕ ,ਬਿਉਪਾਰ ਬਣ ਗਿਆ,ਹੁਣ ਸੋਹਣੀ ਵਾਂਗਰਾਂ,ਕੋਈ ਕੱਚਿਆਂ ਤੇ ਤਰਦਾ ਨਹੀਂ।
ਧਰਮ ਅਸਥਾਂਨ ਬਣ ਗਏ,ਭ੍ਰਿਸ਼ਟਾਚਾਰ ਦੇ ਅੱਡੇ,ਰੱਬ ਨੂੰ ਹੀ ਲੁੱਟ ਰਿਹਾ,ਰੱਬ ਤੌਂ ਵੀ ਡਰਦਾ ਨਹੀਂ।
ਦਿਲ ਤਾਂ ਚਾਹੁੰਦਾ,ਦੁਨੀਆਂ ਨੂੰ ਮਾਰ ਦਿਆਂ ਠੋਕਰ,ਮਜ਼ਬੂਰੀਆਂ ‘ਚ ਜ਼ਿੰਦਾ ਰਹੇ ਬਿਨਾ ਸਰਦਾ ਨਹੀਂ।
ਰਿਸ਼ਤਿਆਂ ‘ਚ, ਜਾਨ ਦੇਣ ਦੀ ਗੱਲ ਕਰਦੇ ਨੇ, ਐਪਰ ‘ਸੈਣੀ’ ਕਿਸੇ ਦੀ ਮੌਤ ਕੋਈ ਮਰਦਾ ਨਹੀਂ।