ਗ਼ਜ਼ਲ… ਬਦਲਿਆ ਲਗਦਾ ਹੈ ਫਿਰ,ਤੇਵਰ ਮੌਸਮੇਂ ਬਹਾਰ ਦਾ।

ਗ਼ਜ਼ਲ…
ਬਦਲਿਆ ਲਗਦਾ ਹੈ ਫਿਰ,ਤੇਵਰ ਮੌਸਮੇਂ ਬਹਾਰ ਦਾ।
ਦਿੰਦਾ ਹੈ ਗਵਾਹੀ ਰੋਜ਼ ਹੀ,ਹਰ ਪੰਨਾਂ ਅਖਬਾਰ ਦਾ।
ਸਮੁੰਦਰ ਤਾਂ ਸ਼ਾਂਤ ਹੈ,ਪਰ ਝਨਾਂ ਵਿਚ ਤੂਫਾਂਨ ਹੈ,
ਲੱਗਦਾ ਹੈ ਹਸ਼ਰ ਹੋਣਾ ਫਿਰ ਬੁਰਾ,ਇਸ਼ਕ ਦੇ ਬੀਮਾਰ ਦਾ।
ਰੋਮ ਫਿਰ ਹੈ ਜਲ ਰਿਹਾ,ਨੀਰੂ ਵਜਾ ਰਿਹਾ ਬੰਸਰੀ,
ਨਾ ਸੁਰ, ਨਾ ਤਾਲ,ਨਾ ਗੀਤ,ਹੈ ਕੋਈ ਪਿਆਰ ਦਾ।
ਜੰਗਲ ਚੁਪ ਚਾਪ ਹੈ,ਸਭ ਪੰਛੀ ਕੁਰਲਾ ਰਹੇ,
ਸਾਹਵੇਂ ਹੈ ਦਿਸ ਰਿਹਾ ਹੋਊ,ਵਿਨਾਸ਼ ਇਸ ਗੁਲਜ਼ਾਰ ਦਾ।
ਕਿਸ ਤਰਾਂ੍ਹ ਗੁਣ ਗੁਣਾਊ ਕੋਈ, ਸੰਗੀਤਕਾਰ ਗੀਤ ਨੂੰ,
ਸਹਿ ਸਕੇ ਜੇ ਚੋਟ ਹੀ ਨਾ,ਤਾਰ ਹੀ ਸਿਤਾਰ ਦਾ।

Share