ਗ਼ਜ਼ਲ… ਕਈ ਕਤਲ ਹੋਏ, ਨਿਗਾਹਾਂ ਦੇ ਕੋਲੌਂ।
ਗ਼ਜ਼ਲ…
ਕਈ ਕਤਲ ਹੋਏ, ਨਿਗਾਹਾਂ ਦੇ ਕੋਲੌਂ।ਕਈ ਹਾਸਿਆਂ ‘ਚ ਮੋਏ, ਅਦਾਵਾਂ ਦੇ ਕੋਲਂੌ।
ਆਤਮਘਾਤ ਕੀਤੀ ਕਈ,ਫੁੱਲਾਂ ਤੇ ਪਤੀਆਂ,ਕਈ ਕਿਸ਼ਤਾਂ ‘ਚ ਮੋਏ ਜਫ਼ਾਵਾਂ ਦੇ ਕੋਲੌਂ।
ਬੜੇ ਸਿਤਮ ਢਾਹੁੰਦੇ ਨੇ,ਇਹ ਹੁਸਨ ਵਾਲੇ,ਕਈ ਉਦਾਸੀਆਂ ‘ਚ ਮੋਏ ਬੇਵਫ਼ਾਂ ਦੇ ਕੋਲੌਂ।
ਕਈ ਨੈਣਾਂ ‘ਚ ਡੁੱਬੇ,ਕਈਆਂ ਸਮੁੰਦਰਾਂ ਦੇ ਤਾਰੂ,ਕਈ ਝਨਾਵਾਂ ‘ਚ ਡੁੱਬੇ ਵਫ਼ਾਵਾਂ ਦੇ ਕੋਲੌਂ।
ਕਈਆਂ ਖੁਦ ਨੂੰ ਜਲਾ ਕੇ, ਰੁਸ਼ਨਾਏ ਵਿਹੜੇ,ਕਈ ਵੇਹੜਿਆਂ ‘ਚ ਮੋਏ ਭਰਾਵਾਂ ਦੇ ਕੋਲੌਂ।
ਕਿਧਰੇ ਹੂਸਨਾਂ ਦੇ ਜਲਵੇ ਤੇ ਕਸਮੇਂ ਵਫ਼ਾ ਦੀ,ਕਈ ਵਫ਼ਾਵਾਂ ‘ਚ ਮੋਏ ਬੇਵਫ਼ਾਵਾਂ ਦੇ ਕੋਲੌਂ।
ਮਹਿਕਾਂ ਭਰਮਾਏ ਏਥੇ, ਸਦਾ ਹੀ ਨੇ ਭੌਰੇ,ਕਈ ਫ਼ੁੱਲਾਂ ‘ਚ ਮੋਏ,ਮਹਿਕਾਵਾਂ ਦੇ ਕੋਲੌਂ।
ਰਾਹ ਇਸ਼ਕੇ ਤੇ ਜਦ ਵੀ,ਤੁਰਿਆ ਹੈ ‘ਸੈਣੀ’ ਕਈ ਰਾਹਾਂ ‘ਚ ਮੋਏ ਰਹਿਨੁਮਾਵਾਂ ਦੇ ਕੋਲੌਂ।