ਲੋਕ ਸੰਪਰਕ ਵਿਭਾਗ ਵਲੋਂ ‘ਸ਼ਾਮੇਂ-ਏ-ਗ਼ਜ਼ਲ’ ਪ੍ਰੋਗਰਾਮ

ਚੰਡੀਗੜ੍ਹ-੧੯ ਅਪ੍ਰੈਲ,ਸਥਾਨਕ ਟੈਗੋਰ ਥੇਈਟਰ ਵਿਖੇ ਹਰਿਆਣਾ ਸਭਿਆਚਾਰ ਮਾਮਲੇ ਤੇ ਲੋਕ ਸੰਪਰਕ ਵਿਭਾਗ ਵਲੋਂ ਕਰਵਾਏ ਗਏ ਦੇਰ ਰਾਤ ਤਕ ਚਲੇ ‘ਸ਼ਾਮੇਂ-ਏ-ਗ਼ਜ਼ਲ’ ਪ੍ਰੋਗਰਾਮ ਪ੍ਰਸਿਧ ਗ਼ਜ਼ਲ ਗਾਇਕ ਅਨੂਪ ਜਲੋਟਾ ਤੇ ਰਾਧਿਕਾ ਚੋਪੜਾ ਨੇ ਸਰੋਤਿਆਂ ਨੂੰ ਕੀਲੀ ਕੇ ਖੂਬ ਵਾਹਵਾ ਖੱਟੀ।ਰਾਧਿਕਾ ਨੇ ਆਪਣੀ ਸੁਰੀਲੀ ਅਵਾਜ਼ ਵਿਚ ਜਦੋਂ ਇਹ ਨਜ਼ਮਾਂ,’ਤੁਮ ਆਪਣਾ ਰੰਜੋ ਗ਼ਮ ਪ੍ਰਸ਼ਾਨੀ ਮੁਝੇ ਦੇ ਦੋ..,ਤੇਰੇ ਇਸ਼ਕ ਕੀ ਇੰਤਾਹ ਚਾਹਤਾ ਹੂੰ….’ ਗਾਈਆਂ ਤਾਂ ਸਰੋਤੇ ਝੂੰਮ ਉਠੇ।ਅਨੂਪ ਜਲੋਟਾ ਦੀਆਂ ਪੇਸ਼ਕਾਰੀਆਂ ਵੀ ਕਾਫੀ ਸਲਾਹੀਆਂ ਗਈਆਂ।

Share