ਗ਼ਜ਼ਲ… ਸੁਆਰਥਾਂ ਲਈ ਇਨਸਾਨ,ਕੀ ਕੀ ਨਹੀਂ ਕਰਦਾ ਰਿਹਾ।

ਗ਼ਜ਼ਲ…
ਸੁਆਰਥਾਂ ਲਈ ਇਨਸਾਨ,ਕੀ ਕੀ ਨਹੀਂ ਕਰਦਾ ਰਿਹਾ।
ਨਫਰਤਾਂ ਹੀ ਕਰਦਾ ਰਿਹਾ,ਝੁਰ ਝੁਰ ਕੇ ਮਰਦਾ ਰਿਹਾ।
ਪੁਛਿਆ ਨਹੀਂ ਕਦੇ ਕਿਸੇ ਨੇ, ਬਾਗਬਾਂ ਦਾ ਹਾਲ,
ਜੋ ਵੀ ਆਇਆ ਤਰੀਫ, ਫੁੱਲਾਂ ਦੀ ਹੀ ਕਰਦਾ ਰਿਹਾ।
ਇਸ਼ਕ ਵਿਚ ਰਹੇ ਕੁਝ,ਇਸ ਤਰਾਂ ਦੇ ਸਿਲਸਿਲੇ,
ਜ਼ਖ਼ਮ ਕਦੇ ਉਚੜਦਾ ਰਿਹਾ ਕਦੇ ਕਦੇ ਭਰਦਾ ਰਿਹਾ।
ਸਦੀਆਂ ਤੌ ਅੰਨਦਾਤਾ ਜੋ,ਭੁਖਿਆਂ ਨੂੰ ਰਜਾਉਂਦਾ ਰਿਹਾ,
ਭੁੱਖ ਦੇ ਹੱਥੌਂ ਸਤਾਇਆ,ਉਹ ਫਾਹੇ ਲੈ ਲੈ ਮਰਦਾ ਰਿਹਾ।
ਆਪਣੇ ਘਰ ‘ਚ ਲੱਭ ਸਕਿਆ,ਜੋ ਕਿਧਰੇ ਚੈਨ ਨਾ,
‘ਸੈਣੀ’ ਚੈਨ ਲੱਭਣ ਲਈ ਚੰਨ ਤੇ ਵੀ,ਉਡਾਰੀਆਂ ਭਰਦਾ ਰਿਹਾ।

Share