ਗ਼ਜ਼ਲ…… ਵੇਖੀਏ ਮੁਹੱਬਤ ਨੇ ਕੀ ਕੀ,ਰੰਗ ਵਿਖਾਏ ਨੇ।
ਗ਼ਜ਼ਲ……
ਵੇਖੀਏ ਮੁਹੱਬਤ ਨੇ ਕੀ ਕੀ,ਰੰਗ ਵਿਖਾਏ ਨੇ।
ਕਲ ਤੱਕ ਜੋ ਸੀ ਆਪਣੇ,ਉਹੀ ਅੱਜ ਪਰਾਏ ਨੇ,
ਮਹਿੰਦੀ ਕੀ ਲਗਾ ਲਈ,ਦੋ ਹੱਥੀਂ ਉਸਨੇ,
ਉਮਰ ਭਰ ਨਿਭਾਵਣ ਦੇ, ਵਾਹਿਦੇ ਹੀ ਭੁਲਾਏ ਨੇ।
ਉਹ ਅਦਾ ਦਿਸਦੀ ,ਨਾ ਸ਼ੋਖੀਆਂ ਕਿਧਰੇ,
ਰਾਤਾਂ ਚਾਨਣੀਆਂ ਰੁਸੀਆਂ,ਸਾਵਣ ਵੀ ਤ੍ਰਿਹਾਏ ਨੇ।
ਬੇਵਫ਼ਾਈ ਕਹਾਂ ਜਾਂ ਹੋਊ,ਮਜਬੂਰੀ ਉਸਦੀ,
ਭੁਲਾਏ ਕਈ ਵਾਰ ਭਾਵੇਂ,ਯਾਦ ਫਿਰ ਵੀ ਆਏ ਨੇ।
ਦਿਤੇ ਗ਼ਮ ਉਮਰਾਂ ਦੇ,ਉਸਦੀ ਹੋਵੇ ਉਮਰ ਲੰਮੀ,
ਬਣ ਫ਼ਰਿਆਦੀ ਖੁਦਾ ਅੱਗੇ,’ਸੈਣੀ’ ਜੀ ਆਏ ਨੇ।