ਗ਼ਜ਼ਲ…… ਦੁਖੀਆਂ ਦੇ ਨਾ ਦਰਦ ਵੰਡਾਏ,ਹੁੰਦਾ ਉਹ ਇਨਸਾਂਨ ਨਹੀਂ।

ਗ਼ਜ਼ਲ……
ਦੁਖੀਆਂ ਦੇ ਨਾ ਦਰਦ ਵੰਡਾਏ,ਹੁੰਦਾ ਉਹ ਇਨਸਾਂਨ ਨਹੀਂ।
ਝੁਗੀਆਂ ਸਾੜ ਬਣਾ ਕੇ ਮੰਦਿਰ, ਰਹਿ ਸਕਦਾ ਭਗਵਾਨ ਨਹੀਂ।
ਚਾਲ ਸਮੇਂ ਦੀ ਜਿਹੜੇ, ਨਾ ਕਦੇ ਵੀ ਪਹਿਚਾਨ ਸਕੇ,
ਖ਼ੁਦ ਦੀ ਹੁੰਦੀ ਉਨਾਂ੍ਹ ਤਾਂਈ,ਆਪਣੀ ਹੀ ਪਹਿਚਾਨ ਨਹੀਂ।
ਵਾਅਦੇ ਖਾਤਰ ਸੋਹਣੀ ਡੁੱਬੀ,ਝਨਾਂ ਵੀ ਪੂਜਿਆ ਜਾਂਦਾ ਹੈ,
ਵਾਅਦੇ ਕਰਕੇ ਮੁੱਕਰ ਜਾਵੇ,ਉਹ ਵੀ ਕੋਈ ਇਨਸਾਂਨ ਨਹੀਂ।
ਕੁਚਲ ਦਿਆਂ ਕਿਸੇ ਦੇ,ਪਿਆਰ ਭਰੇ ਅਰਮਾਨਾਂ ਨੂੰ,
ਆਖਰ ਇਕ ਇਨਸਾਂਨ ਹਾਂ ਮੈਂ ਵੀ,ਐਵੇਂ ਕੋਈ ਹੈਵਾਨ ਨਹੀਂ।
ਬੇਵਫ਼ਾ ਦੀ ਖਾਤਰ ਜਿਹੜਾ,ਆਪਣਾ ਸਭ ਕੁਛ ਵਾਰ ਦਿਆਂ,
‘ਸੈਣੀ’ ਇਨਾਂ ਵੀ ਬੇ ਸਮਝ,ਅਤੇ ਅਨਜਾਣ ਨਹੀਂ।

Share