ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ਼ ਮੌਕੇ ਸਮਾਗਮ.

ਚੰਡੀਗੜ•, 27 ਮਾਰਚ , ਅੱਜ ਇਥੇ ਸੈਕਟਰ 10 ਦੇ ਮਿਊਜੀਅਮ ਵਿਖੇ ਇਨਕਲਾਬੀ ਨੌਜਵਾਨ ਸਭਾ (ਆਰਵਾਈਏ) ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏਆਈਐਸਏ) ਵੱਲੋਂ ਸਾਂਝੇ ਤੌਰ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ਼ ਮੌਕੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਚੰਡੀਗੜ• ਦੇ ਵੱਖ ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਪੈਟਿੰਗ, ਲੇਖ ਰਚਨਾ ਅਤੇ ਭਾਸ਼ਣ ਮੁਕਾਬਲਿਆਂ ਵਿਚ ਹਿੱਸਾ ਲਿਆ।
ਸਮਾਗਮ ਦੇ ਸ਼ੁਰੂਆਤ ਵਿਚ ਆਰਵਾਈਏ ਚੰਡੀਗੜ• ਦੀ ਆਗੂ ਡਾ. ਨਵਕਿਰਨ ਨੱਤ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਮਾਗਮ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਇਕ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ ‘ਤੇ ਜਵਾਹਰ ਲਾਲ ਯੂਨੀਵਰਸਿਟੀ ਦੇ ਰਾਮਾ ਨਾਗਾ ਜਨਰਲ ਸਕੱਤਰ ਜੇਐਨਐਸਯੂ, ਜੀਨਿਊਜ ਦੇ ਸਾਬਕਾ ਰਿਪੋਰਟਰ ਵਿਸ਼ਵ ਦੀਪਕ ਅਤੇ ਆਰਵਾਈਏ ਦੇ ਕੌਮੀ ਜਨਰਲ ਸਕੱਤਰ ਓਮ ਪ੍ਰਸਾਦ ਪਹੁੰਚੇ।
ਇਸ ਮੌਕੇ ਜੇਐਨਐਸਯੂ ਦੇ ਜਨਰਲ ਸਕੱਤਰ ਰਾਮਾ ਨਾਗਾ ਨੇ ਜੇਐਨਯੂ ਬਾਰੇ ਬੋਲਦੇ ਹੋਏ ਕਿਹਾ ਕਿ ਘੱਟ ਗਿਣਤੀਆਂ, ਦਲਿਤਾਂ ਦੇ ਹੱਕ ਵਿਚ ਅਤੇ ਦੇਸ਼ ਵਿਚ ਜਦੋਂ ਵੀ ਕਿਤੇ ਵੀ ਲੋਕਾਂ ਦੇ ਉਤੇ ਅੱਤਿਆਚਾਰ ਹੋਇਆ ਹੈ ਤਾਂ ਹਮੇਸ਼ਾਂ ਹੀ ਜੇਐਨਯੂ ਹੱਕ ਦੇ ਲਈ ਅੱਗੇ ਹੋ ਕੇ ਖੜਿ•ਆ ਹੈ। ਇਸੇ ਤਰ•ਾਂ ਹੀ ਹੁਣ ਵੀ ਜਦੋਂ ਐਫਟੀਆਈ ਦਾ ਸੰਘਰਸ਼ ਹੋਇਆ, ਸਰਕਾਰ ਵੱਲੋਂ ਖਤਮ ਕੀਤੀ ਜਾ ਰਹੀ ਫੈਲੋਸ਼ਿਪ ਹੋਵੇ ਜਾਂ ਫਿਰ ਰੋਹਿਤ ਵੋਮਿਲਾ ਦੀ ਮੌਤ ਦਾ ਮਾਮਲਾ ਹੋਵੇ ਤਾਂ ਜੇਐਨਯੂ ਹਮੇਸ਼ਾ ਅੱਗੇ ਆਕੇ ਲੜਾਈ ਲੜਿਆ ਜਿਸ ਕਾਰਨ ਜੇਐਨਯੂ ਨੂੰ ਸਰਕਾਰ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਉਨ•ਾਂ ਕਿਹਾ ਕਿ ਜੇਐਨਯੂ ਵਿਚ ਕਿਦੇ ਵੀ ਦੇਸ਼ ਦੇ ਟੁਕੜੇ ਹੋਣ ਦੀ ਗੱਲ ਨਹੀਂ ਹੋ ਸਕਦੀ, ਉਨ•ਾਂ ਨਾਲ ਹੀ ਇਹ ਵੀ ਕਿਹਾ ਜੇਐਨਯੂ ਵਿਚ ਨਾਅਰੇ ਲੱਗਦੇ ਹਨ ਤਾਂ ਉਹ ਸਿਰਫ ਗਰੀਬੀ, ਭ੍ਰਿਸ਼ਟਾਚਾਰੀ, ਭੁੱਖਮਰੀ ਅਤੇ ਸੰਘ ਦੀ ਬਰਬਾਦੀ ਦੇ ਲੱਗਦੇ ਹਨ। ਉਨ•ਾਂ ਜੇਐਨਯੂ ਸੰਘਰਸ਼ ਵਿਚ ਲੋਕਾਂ ਵੱਲੋਂ ਦਿੱਤੇ ਗਏ ਸਾਥ ਦਾ ਵੀ ਧੰਨਵਾਦ ਕੀਤਾ। ਉਨ•ਾਂ ਬੋਲਦੇ ਹੋਏ ਕਿਹਾ ਕਿ ਰੋਹਿਤ ਵੋਮਿਲਾ ਨੂੰ ਇਨਸਾਫ ਦਿਵਾਉਣ ਦੇ ਲਈ ਚਲ ਰਹੇ ਸੰਘਰਸ਼ ਤੋਂ ਹਟਾਉਣ ਦੇ ਲਈ ਭਾਜਪਾ ਸਰਕਾਰ ਨੇ ਇਹ ਕੋਝੀ ਚਾਲ ਚਲੀ ਸੀ ਉਸ ਸੰਘਰਸ਼ ਵਿਚ ਜੇਐਨਯੂ ਪੂਰੀ ਤਰ•ਾਂ ਨਾਲ ਖੜ•ਾ ਹੈ, ਇਹ ਲੜਾਈ ਉਦੋਂ ਤੱਕ ਚਲਦੀ ਰਹੇਗੀ ਜਦੋਂ ਤੱਕ ਦੋਸ਼ੀ ਨੂੰ ਸਜਾ ਨਹੀਂ ਮਿਲਦੀ।
ਇਸ ਮੌਕੇ ਵਿਸ਼ਵ ਦੀਪਕ ਨੇ ਬੋਲਦੇ ਹੋਏ ਇਕ ਵਿਸ਼ੇਸ਼ ਮੀਡੀਆ ਚੈਨਲ ਵੱਲੋਂ ਕਿਸ ਤਰ•ਾਂ ਇਸ ਖ਼ਬਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਸੀ। ਉਨ•ਾਂ ਇਸ ਮੌਕੇ ਇਹ ਬੋਲਦੇ ਹੋਏ ਕਿਹਾ ਕਿ ਜਿਸ ਚੈਨਲ ਨੇ ਜੇਐਨਯੂ ਵਿਚ ਭਾਰਤੀ ਵਿਰੋਧੀ ਹੋਏ ਨਾਅਰੇਬਾਜੀ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਵਿਖਾਈ ਸੀ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਸ ਚੈਨਲ ਦੇ ਰਿਪੋਟਰ ਅਤੇ ਕੈਮਰਾਮੈਨ ਦੇ ਹੁੰਦੇ ਹੋਏ ਵੀ ਚਿਹਰੇ ਸਾਫ ਦਿਖਾਈ ਨਹੀਂ ਦਿੰਦੇ। ਉਨ•ਾਂ ਇਹ ਵੀ ਵਿਸਥਾਰ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕਿਵੇਂ ਸਟੂਡੀਓ ਵਿਚ ਖ਼ਬਰ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਜੋ ਵੀ ਮੀਡੀਏ ਤੇ ਵਿਖਾਇਆ ਜਾਂਦਾ ਹੈ ਸਭ ਕੁਝ ਹੀ ਠੀਕ ਨਹੀਂ ਹੁੰਦਾ, ਇਸ ਦੇ ਸੱਚ ਤੱਕ ਜਾਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਆਰਵਾਈਏ ਦੇ ਕੌਮੀ ਜਨਰਲ ਸਕੱਤਰ ਓਮ ਪ੍ਰਸਾਦ ਨੇ ਬੋਲਦੇ ਹੋਏ ਕਿਹਾ ਕਿ ਆਰਵਾਈਏ ਅਤੇ ਆਇਸਾ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਦਕਾਰ ਦੇ ਬਰਾਬਰੀ ਦੇ ਸੁਪਨਿਆਂ ਦਾ ਸਮਾਜ ਦੇ ਲਈ ਸਾਂਝੇ ਤੌਰ ‘ਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੇ ਦਿਹਾੜੇ 23 ਮਾਰਚ ਤੋਂ ਅੰਬੇਦਕਾਰ ਦੇ ਜਨਮ ਦਿਵਸ 14 ਅਪ੍ਰੈਲ ਤੱਕ ਵੱਖ ਵੱਖ ਸਮਾਗਮ ਕਰਵਾਏ ਜਾਣਗੇ। ਸ਼ਹੀਦ ਭਗਤ ਸਿੰਘ ਤੇ ਅੰਬੇਦਕਾਰ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਲਈ ਸਾਨੂੰ ਆਮ ਲੋਕਾਂ ਨੂੰ ਅੱਗੇ ਵੱਧਕੇ ਸੰਘਰਸ਼ ਵਿਚ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਸੀਪੀਆਈ ਐਮਐਲ ਲਿਬਰੇਸ਼ਨ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਸਵਪਨ ਮੁਖਰਜੀ, ਸੀਪੀਆਈ ਐਮਐਲ ਲਿਬਰੇਸ਼ਨ ਚੰਡੀਗੜ• ਦੇ ਸਕੱਤਰ ਕਾਮਰੇਡ ਕੰਵਲਜੀਤ ਸਿੰਘ, ਐਡਵੋਕੇਟ ਆਰ ਐਸ ਬੈਂਸ, ਡਾ. ਜਗਦੀਸ, ਐਡਵੋਕੇਟ ਮਨਜੀਤ ਕੌਰ, ਐਡਵੋਕੇਟ ਵਿਪਨ ਤੋਂ ਇਲਾਵਾ ਸਹਿਰ ਦੇ ਹੋਰ ਜਾਣੀਆਂ ਪਹਿਚਾਣੀਆਂ ਹਸਤੀਆਂ ਤੇ ਬੁੱਧੀਜੀਵੀ ਤੋਂ ਇਲਾਵਾ ਆਰਵਾਈਏ ਅਤੇ ਆਇਸਾ ਦੇ ਵਰਕਰ ਹਾਜ਼ਰ ਸਨ।
ਇਸ ਤੋਂ ਪਹਿਲਾਂ ਕਰਵਾਏ ਗਏ ਪੈਟਿੰਗ, ਲੇਖ ਰਚਨਾ ਅਤੇ ਭਾਸ਼ਣ ਮੁਕਾਬਲਿਆਂ ਵਿਚ ਪੇਟਿੰਗ ਵਿਚ ਪਹਿਲੇ ਗਰੁੱਪ ਵਿਚ ਰਤਨ ਨੇ ਪਹਿਲਾਂ ਸਥਾਨ , ਰਾਮ ਪ੍ਰਸਾਦ ਨੇ ਦੂਜਾ ਸਥਾਨ ਅਤੇ ਕੀਰਤਕਾ ਨੇ ਤੀਜਾ ਸਥਾਨ ਨੇ ਪ੍ਰਾਪਤ ਕੀਤਾ। ਦੂਜੇ ਗਰੁੱਪ ਪਹਿਲਾ ਸਥਾਨ ਸੋਨੀਆ, ਦੂਜਾ ਸਥਾਨ ਅਭਿਸ਼ੇਕ ਅਤੇ ਤੀਜਾ ਸਥਾਨ ਰੁਬੀਨਾ ਨੇ ਪ੍ਰਾਪਤ ਕੀਤਾ। ਲੇਖ ਰਚਨਾ ਵਿਚ ਪਹਿਲਾ ਸਥਾਨ ਦੇਵਇੰਦਰ, ਦੂਜਾ ਜਸਲੀਨ ਕੌਰ ਅਤੇ ਤੀਜਾ ਦਿਵਿਆ ਜੋਤੀ ਨੇ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲਿਆਂ ਵਿਚ ਦਿਵਿਆ ਜੋਤੀ ਨੇ ਪਹਿਲਾਂ, ਇਕਮਪ੍ਰੀਤ ਨੇ ਦੂਜਾ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

Share