ਗ਼ਜ਼ਲ…. ਸ਼ਹਿਰ ਦਾ ਹਰ ਸ਼ਖਸ਼, ਦੁਖੀ ਹੈ, ਬਿਮਾਰ ਹੈ, ਲਾਚਾਰ ਹੈ।

ਗ਼ਜ਼ਲ….
ਸ਼ਹਿਰ ਦਾ ਹਰ ਸ਼ਖਸ਼, ਦੁਖੀ ਹੈ, ਬਿਮਾਰ ਹੈ, ਲਾਚਾਰ ਹੈ।
ਜੇ ਖੁਸ਼ ਹੈ ਤਾਂ ਸਿਰਫ ਇਕੋ ਗਿਰਝਾਂ ਦੀ ਡਾਰ ਹੈ।
ਜਿਸ ਪੌਂਣਾਂ ‘ਚ ਜ਼ਹਿਰਾਂ ਘੋਲੀਆਂ,ਬਸਤੀਆਂ ਨੂੰ ਸਾੜਿਆ,
ਉਸੇ ਦਾ ਹਰ ਮਹਿਫਲ’ਚ, ਹੋ ਰਿਹਾ ਸਤਿਕਾਰ ਹੈ।
ਜੰਗਲ ਉਦਾਸ ਹੈ,ਸਮੁੰਦਰ ਸ਼ਾਂਤ ਹੈ,ਪੰਛੀ ਉਦਾਸ ਨੇ,
ਮੌਸਮੇਂ ਬਹਾਰ ਅੰਦਰ,ਉਜੜਿਆ ਗੁਲਜ਼ਾਰ ਹੈ।
aੁੱਲੂ ਪਏ ਬੋਲਦੇ,ਕੁੱਤੇ ਦੁਪਹਿਰੇ ਰੋ ਰਹੇ,
ਪਹਿਰੇਦਾਰਾਂ ਦੇ ਚਿਹਰਿਆਂ,ਆਇਆ ਨਿਖਾਰ ਹੈ।
ਗਲੀਆਂ ਨੇ ਸੁੰਨੀਆਂ,ਮਾਤਮ ਹੈ ਛਾ ਰਿਹਾ,
‘ਸੈਣੀ’ ਰਹਿਬਰਾਂ ਲਈ ਇਹੀ,ਵਧੀਆ ਬਹਾਰ ਹੈ।

Share