ਗ਼ਜ਼ਲ…. ਜ਼ਫਰ ਉਮਰ ਭਰ ਰਿਹਾ, ਸਦਾ ਹੀ ਜਾਲਣਾ।

ਗ਼ਜ਼ਲ….
ਜ਼ਫਰ ਉਮਰ ਭਰ ਰਿਹਾ, ਸਦਾ ਹੀ ਜਾਲਣਾ।
ਕੀ ਪਤਾ ਐਵੇਂ ਹੀ, ਜਾਣੀਆ ਸੀ ਘਾਲਣਾ।
ਯਾਦ ਆਇਆ ਵੇਖਕੇ, aੁੱਜੜੀ ਮਸੀਤ ਨੂੰ,
ਐ ਖੁਦਾ ਕਦੇ ਸਾਡਾ, ਵੀ ਸੀ ਆਲ੍ਹਣਾ।
ਪਰਤੇ ਨਹੀਂ ਜੋ ਗਏ ਘਰਾਂ ਤੌ, ਚੁਗਣ ਚੋਗ ਨੂੰ,
ਮਾਸੂਮ ਬੋਟਾਂ ਨੂੰ ਫਿਰ, ਕਿਸ ਨੇ ਸੀ ਪਾਲਣਾ।
ਬਿਜਲੀਆਂ ਰੁਸ਼ਨਾਅ, ਰਹੀਆਂ ਸਨ ਬਸਤੀਆਂ,
ਹੋਇਆ ਜਰ ਨਾ ਬਿਜਲੀਆਂ, ਤੌਂ ਸਾਡਾ ਹੀ ਆਲ੍ਹਣਾ।
ਜ਼ਾਮ ਸੁਰਾਹੀਆਂ ਦੀ ਗਲ, ਕੋਈ ਕੀ ਕਰੇ,
ਸੁਬਾ੍ਹ ਸ਼ਾਮ ਫ਼ਿਕਰ ਜਿਸ ਨੂੰ, ਢਿੱਡ ਹੈ ਸੀ ਪਾਲਣਾ।
ਕਿਸ ਤਰਾਂ ਦਾ ਕਹਿਰ ਢਾਇਆ,ਪਛੌਂ ਦੀ ਵਾਅ ਨੇ,
ਬੱਚਿਆ ਨਾ ਰੁੱਖ ਕਿਸੇ ਤੇ,ਕੋਈ ਇਕ ਵੀ ਆਲ੍ਹਣਾ।
ਸੱਚ ਦੇ ਰਾਹ ਜੇਕਰ ਰਿਹਾ, ਤੁਰਦਾ ਇਸ ਤਰ੍ਹਾਂ,
ਇਕੱਲਾ ਰਹਿ ਜਾਏਂਗਾ ‘ਸੈਣੀ’, ਕਿਸੇ ਨਹੀਂ ਸਿਆਨਣਾ।

Share