ਗ਼ਜ਼ਲ…. ਨਿੱਤ ਦੇ ਹਾਦਸਿਆਂ ‘ਚ,ਸਭ ਕੁਛ ਵਹਿ ਗਿਆ।

ਗ਼ਜ਼ਲ….
ਨਿੱਤ ਦੇ ਹਾਦਸਿਆਂ ‘ਚ,ਸਭ ਕੁਛ ਵਹਿ ਗਿਆ।
ਰਹਿ ਗਿਆ ਬਸ ਜ਼ਖ਼ਮ,ਦਿਲ ਦਾ ਰਹਿ ਗਿਆ।
ਭਾਵੇਂ ਚੁੱਪ ਰਹਿਣਾਂ ਸਦਾ, ਉਸਦੀ ਫਿਤਰਤ ਸੀ,
ਬਿਨ ਬੋਲਿਆਂ ਹੀ ਉਹ,ਸਭ ਕੁਛ ਕਹਿ ਗਿਆ।
ਡਰ ਸੀ ਦਿਲ ਦਾ ਡਰ ਹੀ,ਨਾ ਕਿਧਰੇ ਲੈ ਬੈਠੇ,
ਆਖਰ ਦਿਲ ਦਾ ਡਰ,ਹੀ ਲੈ ਕੇ ਬਹਿ ਗਿਆ।
ਫ਼ਕੀਰ ,ਔਲੀਆ ਜਾਂ ਫਿਰ ਕੋਈ ਈਸਾ ਹੋਣਾਂ,
ਦੀਨ ਦੁਨੀਆਂ ਦਾ ਦਰਦ ਜਿਹੜਾ ਸਹਿ ਗਿਆ।
ਨਾਮ ਉਸੇ ਦਾ ਜਹਾਂ ‘ਚ ਰੋਸ਼ਨ ਹੈ ‘ਸੈਣੀ’,
ਜੋ ਪੱਥਰ ਬਣ ਕੇ ਵਹਿਣ ਅੱਗੇ ਡਹਿ ਗਿਆ।

Share