ਗ਼ਜ਼ਲ………. ਪਰਦਾ ਜ਼ਰਾ ਉਠਾ ਵੇ ਸਾਕੀ।ਜਲਵਾ ਜ਼ਰਾ,ਦਿਖਾ ਵੇ ਸਾਕੀ।
ਗ਼ਜ਼ਲ……….
ਪਰਦਾ ਜ਼ਰਾ ਉਠਾ ਵੇ ਸਾਕੀ।ਜਲਵਾ ਜ਼ਰਾ,ਦਿਖਾ ਵੇ ਸਾਕੀ।
ਮੈਖਾਨਾ,ਨੈਣਾਂ ਦਾ ਸਾਰਾ,ਸਾਡੇ ਨਾਮ ਲਗਾ ਵੇ ਸਾਕੀ।
ਦਰ ਤੇਰੇ,ਦਰਵੇਸ਼ ਖੜ੍ਹੇ ਨੇ,ਖ਼ੈਰ ਮੁਹੱਬਤ ਪਾ ਵੇ ਸਾਕੀ।
ਪਰਦਾ ਜ਼ਰਾ,ਸੰਭਾਲ ਕੇ ਰਖਣਾਂ,ਖ਼ੁਦ ਨੂੰ ਨਾ ਜਲਾ ਵੇ ਸਾਕੀ।
ਸੁਰਖ ਹੌਠਾਂ ਦਾ ਜਾਮ ਪਿਆਲਾ,ਹੌਠਾਂ ਨਾਲ ਛੁਹਾ ਵੇ ਸਾਕੀ।
ਸੰਗ ਦਾ ਪਰਦਾ, ਉਠਦੇ ਉਠਦੇ,ਰਾਤ ਨਾ ਦੇਈਂ ਬਿਤਾ ਵੇ ਸਾਕੀ।
ਜਨਮਾਂ ਤੌਂ ਹਾਂ ਪਿਆਸੇ ਫਿਰਦੇ,ਅੱਜ ਤਾਂ ਪਿਆਸ ਬੁਝਾ ਵੇ ਸਾਕੀ।
ਹੁਣੇ ਆਏ, ਤੇ ਤੁਰ ਚਲੇ ਹੋ,ਨਾ ਇੰਨਾ ਕਹਿਰ ਕਮਾ ਵੇ ਸਾਕੀ।
ਸੁਖ ਕੀ ਸ਼ਮਾਂ ਦੀ,ਰੋਸ਼ਨੀਆਂ ਦਾ,ਪਰਵਾਨੇ ਜਿਹੜੀ,ਜਲਾ ਵੇ ਸਾਕੀ।