ਇਕ ਵੇਰ ਜਿੱਤ ਲੈਣ ਦੇ ਮੈਨੂੰ,ਦਿਨੇ ਤਾਰੇ ਦਿਖਾ ਦੂੰ ਸਭ ਨੂੰ।ਭੁੱਲ ਜੂੰ ਵੋਟਰ ਦਾ ਅਹਿਸਾਨ,ਮੈਂ ਤਾਂ ਬਣਨਾ ਸਿਆਸਤਦਾਨ।
ਚਿੱਟੇ ਖੱਦਰ ‘ਚ ਚਿੱਟੀ ਬਨੂੰ,ਹਵਾ ਬਦਲੀ ਤਾਂ ਨੀਲੀਬਨੂੰ।ਗੁਡੀਚੜ੍ਹੀਰਹੂਅਸਮਾਨ ਮੈਂ ਤਾਂਬਣਨਾ ਸਿਆਸਤਦਾਨ

ਚਾਰਾ, ਬੋਫਰ, ਕਿਡਨੀਆਂ,ਖਾ ਕੇ,ਕਫ਼ਨਾ ਚੌਂ ਵੀ ਪੈਸੇ ਕਮਾਕੇ।ਫਸਣ ਲਈ ਨਾ ਛੱਡੂੰ ਨਿਸ਼ਾਨ,ਮੈਂ ਤਾਂ ਬਣਨਾ ਸਿਆਸਤਦਾਨ।
ਲੁੱਟ ਮਾਰ ਸ਼ਰੇਆਂਮ ਕਰਾਂਗਾ,ਫਸ ਜਾਣ ਤੌ ਨਹੀਂ ਡਰਾਂਗਾ।ਜਿੰਨੇ ਚਾਹੇ ਕਮਿਸ਼ਨ ਬੈਠਾਉਣ,ਮੈਂ ਤਾਂ ਬਣਨਾ ਸਿਆਸਤਦਾਨ।
ਪੈਸਾ ਇੰਨਾ ਇਕੱਠਾ ਕਰ ਲਊਂ,ਘਰ ਦੇ ਸਾਰੇ ਕੋਠੇ ਭਰ ਲਊਂ।ਕਈ ਪੀੜ੍ਹੀਆਂ ਬੈਠਕੇ ਖਾਣ,ਮੈਂ ਤਾਂ ਬਣਨਾ ਸਿਆਸਤਦਾਨ।
ਛੋਟੇ ਵੱਡੇ ਮੈਥੌਂ ਡਰਨਗੇ,ਪਾਣੀ ਖੱਬੀ ਖਾਂ ਭਰਨਗੇ।ਕਰਨਗੇ ਮੇਰਾ ਸਭ ਸਨਮਾਨ,ਮੈਂ ਤਾਂ ਬਣਨਾ ਸਿਆਸਤਦਾਨ।
ਕੀ ਅਫਸਰ ਕੀ ਪੱਤਰਕਾਰ,ਉਦਯੋਗਪਤੀ ਜਾਗੀਰਦਾਰ।ਹੋਣਗੇ ਮੇਰੇ ਤੇ ਕੁਰਬਾਨ,ਮੈਂ ਤਾਂ ਬਣਨਾ ਸਿਆਸਤਦਾਨ।
ਬੇਸ਼ਕ ਲੋਕੀਂ ਲਾ ਦੇਣ ਧਰਨਾ,ਬਿਨਾ ਪੈਸਿਆਂ ਕੰਮ ਨਹੀਂ ਕਰਨਾ।ਆਖੇ ‘ਸੈਣੀ’ਚਾਹੇ ਭਗਵਾਂਨ, ਮੈਂ ਤਾਂ ਬਣਨਾ ਸਿਆਸਤਦਾਨ।
ਮਾਸਟਰ ਜੀ ਹੋਵੋ ਮੇਰੇ ਵੱਲ, ਕੰਨ ‘ਚ ਸੁਣ ਲਓ ਮੇਰੀ ਗੱਲ। ਨਾ ਪੜ੍ਹਾਂ ਨਾ ਦਿਆਂ ਇਮਤਿਹਾਨ,ਮੈਂ ਤਾਂ ਬਣਨਾ ਸਿਆਸਤਦਾਨ।