ਸਾਰੀਆਂ ਬਰਾਦਰੀਆਂ ਭਾਈਚਾਰਾ ਬਣਾਈ ਰਖਣ ਤੇ ਸ਼ਾਂਤੀ ਕਾਇਮ ਰਖਣ ਲਈ ਸਹਿਯੋਗ ਦੇਣ-ਗੋਇਲ.

ਸਾਰੀਆਂ ਬਰਾਦਰੀਆਂ ਭਾਈਚਾਰਾ ਬਣਾਈ ਰਖਣ ਤੇ ਸ਼ਾਂਤੀ ਕਾਇਮ ਰਖਣ ਲਈ ਸਹਿਯੋਗ ਦੇਣ-ਗੋਇਲ.
ਪੰਚਕੂਲਾ-੨੭-ਫਰਵਰੀ, ਸਾਰੀਆਂ ਬਰਾਦਰੀਆਂ ਭਾਈਚਾਰਾ ਬਣਾਈ ਰਖਣ ਤੇ ਸ਼ਾਂਤੀ ਕਾਇਮ ਰਖਣ ਲਈ ਸਹਿਯੋਗ ਦੇਣ। ਇਹ ਅਪੀਲ ਅੱਜ ਸਥਾਨਿਕ ਅਗਰਵਾਲ ਭਵਨ ਵਿਖੇ ਅਖਿੱਲ ਭਾਰਤੀਆ ਅਗਰਵਾਲ ਸੰਮੇਲਨ ਦੇ ਸਟੇਟ ਪ੍ਰਧਾਨ ਕੁਲਭੂਸ਼ਨ ਗੋਇਲ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕੀਤੀ।ਉਨਾਂ ਨੇ ਮੰਗ ਕੀਤੀ ਕਿ ਅੰਦੋਲਨ ਦੁਰਾਂਨ ਹੋਏ ਨੁਕਸਾਂਨ ਦੀ ਅੰਤ੍ਰਮਿ ਅਦਾਇਗੀ ਤੁਰੰਤ ਕੀਤੀ ਜਾਵੇ,ਅਤੇ ਛੋਟੇ ਵਿਉਪਾਰੀਆਂ ਨੂੰ ੫ ਲੱਖ,ਸ਼ੌਅ ਰੂਮ ਵਾਲਿਆਂ ਨੂੰ ੨੫ ਲੱਖ ਤੇ ਮਾਲ, ਕਾਰਾਂ ਦੇ ਸ਼ੋਅ ਰੂਮਾਂ ਆਦਿ ਵਾਲੇ ਵਡੇ ਵਿਉਪਾਰੀਆਂ ਨੂੰ ਹੋਏ ਨੁਕਸਾਨ ਦਾ ਹਿਸਾਬ ਲਾ ਕੇ ਵਿੱਤੀ ਸਹਾਇਤਾ ਦਿਤੀ ਜਾਵੇ।ਰਾਖਵਾਂਕਰਨ ੫੦%ਤਕ ਹੀ ਸੀਮਤ ਰਖਿਆ ਜਾਵੇ ਅਤੇ ਇਹ ਸਿਰਫ ਆਰਥਿਕਤਾ ਦੇ ਅਧਾਰ ਤੇ ਹੀ ਦਿਤਾ ਜਾਵੇ।ਜਿਸਦਾ ਅਧਾਰ ਆਮਦਨ ਕਰ ਨਾ ਦੇਣ ਵਾਲਿਆਂ ਨੂੰ ਮੰਨਿਆਂ ਜਾਵੇ ਤੇ ਇਹ ਵੀ ਅਬਾਦੀ ਦੀ ਰੇਸ਼ੋ ਦੇ ਅਧਾਰ ਤੇ ਹੋਵੇ।ਇਸ ਮੌਕੇ ਤੇ ਕਈ ਉੱਘੇ ਨੇਤਾ ਸੀ.ਪੀ.ਗੋਇਲ,ਡਾ.ਨਰੇਸ਼ ਮਿਤਲ, ਵਿਜੈ ਗਰਗ,ਵਿਜੈ ਬਾਂਸਲ,ਤੇਜਪਾਲ ਗੁਪਤਾ ਆਦਿ ਹਾਜ਼ਰ ਸਨ।

Share