ਕਵਿਤਾ…… ਸਿਆਸਤਦਾਨ।

ਕਵਿਤਾ……
ਸਿਆਸਤਦਾਨ।
ਮਾਸਟਰ ਜੀ ਹੋਵੋ ਮੇਰੇ ਵੱਲ,ਕੰਨ ‘ਚ ਸੁਣ ਲਓ ਮੇਰੀ ਗੱਲ। ਨਾ ਪੜਾਂ੍ਹ ਨਾ ਦਿਆਂ ਇਮਤਿਹਾਨ,ਮੈਂ ਤਾਂ ਬਣਨਾ ਸਿਆਸਤਦਾਨ।
ਪੜ੍ਹ ਲਿਖਕੇ ਮੈਂ ਕੀ ਕਰੂੰਗਾ,ਬਾਪੂ ਦਾ ਹੀ ਖਰਚ ਕਰੂੰਗਾ।ਨੌਕਰੀ ਮਿਲਣੀ ਨਹੀਂ ਅਸਾਨ,ਮੈਂ ਤਾਂ ਬਣਨਾ ਸਿਆਸਤਦਾਨ।
ਜਿੰਨਾ ਮਰਜੀ ਮੈਂਨੂੰ ਪੜ੍ਹਾ ਲਏ,ਜਿੰਨਾ ਚਾਹੇ ਖਰਚ ਕਰਾ ਲਏ।ਰਹੂੰ ਬੇਕਾਰ ਤੇ ਪ੍ਰੈਸ਼ਾਨ,ਮੈਂ ਤਾਂ ਬਣਨਾ ਸਿਆਸਤਦਾਨ।
ਸਿਆਸਤ ਦੇ ਦਾ ਪੇਚ ਸਿਖੂੰਗਾ,ਕਿਸਮਤ ਆਪਣੀ ਆਪ ਲਿਖੂੰਗਾ।ਕਾਮਯਾਬ ਅੱਜ ਬੇਈਮਾਨ,ਮੈਂ ਤਾਂ ਬਣਨਾ ਸਿਆਸਤਦਾਨ।
ਪਾਰਟੀ ਆਪਣੀ ਨਵੀਂ ਬਣਾਂਊਂ,ਨਾਹਰਾ ਇਨਸਾਨੀਅਤ ਦਾ ਲਾਊਂ।ਮੈਂਬਰ ਬਨਾਊਂ ਸਬ ਸ਼ੈਤਾਨ, ਮੈਂ ਤਾਂ ਬਣਨਾ ਸਿਆਸਤਦਾਨ।
ਲੁੱਚੇ, ਲੰਡੇ,ਡਾਕੂ,ਚੋਰ,ਮੇਰੀ ਉਹ ਬਨਾਸਣ ਟੌਹਰ।ਇਲੈਕਸ਼ਨ ਮੈਂਨੂੰ ਉਹੀ ਜਿਤਾਉਣ,ਮੈਂ ਤਾਂ ਬਣਨਾ ਸਿਆਸਤਦਾਨ।
ਸਭ ਨੂੰ ਸਬਜ਼ ਬਾਗ ਦਿਖਾਂਊਂ,ਮੁਸੀਬਤ ਵਿਚ ਮੈਂ ਹੀ ਕੰਮ ਆਊਂ।ਮੇਰਾ ਮੰਨਣਗੇ ਅਹਿਸਾਂਨ,ਮੈਂ ਤਾਂ ਬਣਨਾ ਸਿਆਸਤਦਾਨ।
ਭੁਖੇ ਨੰਗੇ ਡਰੇ ਰਹਿਣਗੇ,ਹੱਥ ਜੋੜ ਕੇ ਖੜੇ ਰਹਿਣਗੇ।ਵੋਟਾਂ ਵੇਲੇ ਕੁਛ ਕਰੂੰਗਾ ਦਾਨ,ਮੈਂ ਤਾਂ ਬਣਨਾ ਸਿਆਸਤਦਾਨ।
ਝੂਠੇ ਵਾਹਿਦੇ ਗਰੀਬ ਭਰਮਾ ਕੇ,ਝੁੱਗੀਆਂ ਦੀ ਥਾਂ ਮਹਿਲ ਬਣਾ ਕੇ।ਮਹਿਲ ਮੇਰਾ ਜਿਵੇਂ ਆਲੀਸ਼ਾਨ,ਮੈਂ ਤਾਂ ਬਣਨਾ ਸਿਆਸਤਦਾਨ।
ਧਰਮ ਅਸਥਾਨਾਂ ਉਤੇ ਜਾ ਕੇ,ਮਜ਼ਹਬ ਦੇ ਨਾ ਤੇ ਦੰਗੇ ਕਰਾ ਕੇ।ਖੜਾ੍ਹ ਕਰੂੰਗਾ ਇਕ ਤੂਫਾਨ,ਮੈਂ ਤਾਂ ਬਣਨਾ ਸਿਆਸਤਦਾਨ।
ਲੋਕਾਂ ਦੀਆਂ ਭਾਵੇਂ ਵਿਛਜਾਣ ਲਾਸ਼ਾਂ,ਆਪਣੀਆਂ ਕਰੂੰ ਪੂਰੀਆਂ ਖਾਹਸ਼ਾਂ।ਸ਼ਾਂਤੀ ਕਰੋ ਦੇ ਦਾਗੂੰ ਬਿਆਨ,ਮੈਂ ਤਾਂ ਬਣਨਾ ਸਿਆਸਤਦਾਨ।
ਮੁੜ ਵਸੇਬੇ ਦਾ ਪਰਚਾਰ ਕਰੂੰਗਾ,ਚੰਦਾ ਇਕਠਾ ਖੂਬ ਕਰੂੰਗਾ।ਆਪਣੀ ਜੇਬ ਦਾ ਰਖੂੰ ਖਿਆਲ,ਮੈਂਤਾਂ ਬਣਨਾ ਸਿਆਸਤਦਾਨ
ਇਕ ਵੇਰ ਜਿੱਤ ਲੈਣ ਦੇ ਮੈਨੂੰ,ਦਿਨੇ ਤਾਰੇ ਦਿਖਾ ਦੂੰ ਸਭ ਨੂੰ।ਭੁੱਲ ਜੂੰ ਵੋਟਰ ਦਾ ਅਹਿਸਾਨ,ਮੈਂ ਤਾਂ ਬਣਨਾ ਸਿਆਸਤਦਾਨ।
ਚਿੱਟੇ ਖੱਦਰ ‘ਚ ਚਿੱਟੀ ਬਨੂੰ,ਹਵਾ ਬਦਲੀ ਤਾਂ ਨੀਲੀਬਨੂੰ।ਗੁਡੀਚੜ੍ਹੀਰਹੂਅਸਮਾਨ ਮੈਂ ਤਾਂਬਣਨਾ ਸਿਆਸਤਦਾਨ
ਚਾਰਾ, ਬੋਫਰ, ਕਿਡਨੀਆਂ,ਖਾ ਕੇ,ਕਫ਼ਨਾ ਚੌਂ ਵੀ ਪੈਸੇ ਕਮਾਕੇ।ਫਸਣ ਲਈ ਨਾ ਛੱਡੂੰ ਨਿਸ਼ਾਨ,ਮੈਂ ਤਾਂ ਬਣਨਾ ਸਿਆਸਤਦਾਨ।
ਲੁੱਟ ਮਾਰ ਸ਼ਰੇਆਂਮ ਕਰਾਂਗਾ,ਫਸ ਜਾਣ ਤੌ ਨਹੀਂ ਡਰਾਂਗਾ।ਜਿੰਨੇ ਚਾਹੇ ਕਮਿਸ਼ਨ ਬੈਠਾਉਣ,ਮੈਂ ਤਾਂ ਬਣਨਾ ਸਿਆਸਤਦਾਨ।
ਪੈਸਾ ਇੰਨਾ ਇਕੱਠਾ ਕਰ ਲਊਂ,ਘਰ ਦੇ ਸਾਰੇ ਕੋਠੇ ਭਰ ਲਊਂ।ਕਈ ਪੀੜ੍ਹੀਆਂ ਬੈਠਕੇ ਖਾਣ,ਮੈਂ ਤਾਂ ਬਣਨਾ ਸਿਆਸਤਦਾਨ।
ਛੋਟੇ ਵੱਡੇ ਮੈਥੌਂ ਡਰਨਗੇ,ਪਾਣੀ ਖੱਬੀ ਖਾਂ ਭਰਨਗੇ।ਕਰਨਗੇ ਮੇਰਾ ਸਭ ਸਨਮਾਨ,ਮੈਂ ਤਾਂ ਬਣਨਾ ਸਿਆਸਤਦਾਨ।
ਕੀ ਅਫਸਰ ਕੀ ਪੱਤਰਕਾਰ,ਉਦਯੋਗਪਤੀ ਜਾਗੀਰਦਾਰ।ਹੋਣਗੇ ਮੇਰੇ ਤੇ ਕੁਰਬਾਨ,ਮੈਂ ਤਾਂ ਬਣਨਾ ਸਿਆਸਤਦਾਨ।
ਬੇਸ਼ਕ ਲੋਕੀਂ ਲਾ ਦੇਣ ਧਰਨਾ,ਬਿਨਾ ਪੈਸਿਆਂ ਕੰਮ ਨਹੀਂ ਕਰਨਾ।ਆਖੇ ‘ਸੈਣੀ’ਚਾਹੇ ਭਗਵਾਂਨ, ਮੈਂ ਤਾਂ ਬਣਨਾ ਸਿਆਸਤਦਾਨ।
ਮਾਸਟਰ ਜੀ ਹੋਵੋ ਮੇਰੇ ਵੱਲ, ਕੰਨ ‘ਚ ਸੁਣ ਲਓ ਮੇਰੀ ਗੱਲ। ਨਾ ਪੜ੍ਹਾਂ ਨਾ ਦਿਆਂ ਇਮਤਿਹਾਨ,ਮੈਂ ਤਾਂ ਬਣਨਾ ਸਿਆਸਤਦਾਨ।

Share