ਗ਼ਜ਼ਲ…. ਕੋਈ ਨਾ ਰੁਕਿਆ ਮਾਰੂਥਲ ਵਿਚ ਵਰਸਣ ਲਈ।

ਗ਼ਜ਼ਲ….
ਕੋਈ ਨਾ ਰੁਕਿਆ ਮਾਰੂਥਲ ਵਿਚ, ਵਰਸਣ ਲਈ।
ਪਹੁੰਚ ਗਏ ਸਭ ਸਾਗਰ ਦੇ ਵਿਚ, ਵਰਸਣ ਲਈ।
ਦਰਿਆਵਾਂ ਨੇ ਵੀ ਆਪਣੇ ਤੌਰ ਤਰੀਕੇ, ਬਦਲ ਲਏ,
ਬਿਨ ਪਾਣੀਆਂ ਵਗਦੇ ਨੇ, ਪ੍ਰਦੂਸ਼ਨ ਲਈ।
ਰੁੱਤਾਂ ਵਾਂਗੂੰ ਰੁੱਖ ਵੀ, ਨਾਲ ਸਮੇਂ ਦੇ ਬਦਲੇ ਨੇ,
ਖ਼ੁਸ਼ ਹੁੰਦੇ ਸ਼ਮਸ਼ਾਨਾਂ ਅੰਦਰ,ਨਾਲ ਮਨੁੱਖਾਂ ਸੜਨ ਲਈ।
ਭਾਗ ਬਗੀਚੇ ਇਸ ਸ਼ਹਿਰ ਦੇ, ਬੜੇ ਨਿਰਾਲੇ ਨੇ,
ਡਰ ਡਰ ਖਿਲਦੇ ਫੁੱਲ ਵੀ, ਟਹਿਕਣ ਮਹਿਕਣ ਲਈ।
ਲੋਕ ਅਦਾਲਤ ਅੰਦਰ ਰੱਬ ਵੀ, ਦੋਸ਼ੀ ਬਣਦਾ ਹੈ,
‘ਸੈਣੀ’ ਕਾਜ਼ੀ ਨੇ ਵੀ ਰਹਿਣਾ, ਲੋਕਾਂ ਦੇ ਵਿਚ ਵਰਤਣ ਲਈ।

Share