ਸਿੱਖ ਕਤਲੇਆਂਮ ਪੀੜਤਾਂ ਲਈ ਆਈ ਕੇਂਦਰ ਤੌ ਰਾਸ਼ੀ ਦੀ ਸੀ. ਬੀ. ਆਈ. ਤੌ ਜਾਂਚ ਕਰਵਾਈ ਜਾਵੇ- ਡਾ. ਸਿਧੂ

ਅੱਮ੍ਰਿਤਸਰ-੨੫ ਫਰਵਰੀ, ਸਿੱਖ ਕਤਲੇਆਂਮ ਪੀੜਤਾਂ ਲਈ ਆਈ ਕੇਂਦਰ ਤੌ ਰਾਸ਼ੀ ਵਿਚ ਅਕਾਲੀਆਂ ਵਲੌ ਵਡਾ ਘਪਲਾ ਕੀਤਾ ਗਿਆ ਹੈ ਤੇ ਇਸ ਦੀ ਦੀ ਸੀ. ਬੀ. ਆਈ. ਤੌ ਜਾਂਚ ਕਰਵਾਈ ਜਾਵੇ।ਇਹ ਮੰਗ ਬੀ.ਜੇ ਪੀ. ਵਿਧਾਇਕ ਤੇ ਸੀ.ਪੀ.ਐਸ. ਮੈਂਬਰ ਡਾ.ਨਵਜੋਤ ਕੌਰ ਸਿਧੂ ਵਲੌਂ ਕੀਤੀ ਗਈ।ਉਨਾਂ੍ਹ ਨੇ ਇਹ ਵੀ ਕਿਹਾ ਕਿ ਬਾਦਲਾਂ ਨੇ ਸਿੱਖ ਕਂੌਮ ਨੂੰ ਗੁੰਮਰਾਹ ਕਰ ਕੇ ਵਿਸ਼ਵਾਘਾਤ ਕੀਤਾ ਹੈ।ਉਨ੍ਹਾਂ ਬੀ. ਜੇ. ਪੀ ਹਾਈਕਮਾਂਡ ਤੌ ਇਹ ਵੀ ਮੰਗ ਕੀਤੀ ਕਿ ਪਾਰਟੀ ਅਕਾਲੀਆਂ ਨਾਲੌ ਗੱਠ ਜੋੜ ਤੋੜ ਲਵੇ।ਅਜਿਹਾ ਨਾ ਕਰਨ ਦੀ ਸੂਰਤ ਵਿਚ ਉਹ ਬੀ.ਜੇ.ਪੀ.ਦੀ ਟਿਕਟ ਤੇ ਚੌਣ ਨਹੀਂ ਲੜਨਗੇ. ਅਜਾਦ ਉਮੀਦਵਾਰ ਵਜੌ ਜਾਂ ਕਿਸੇ ਹੋਰ ਪਾਰਟੀ ਵਲੌ ਚੌਣ ਲੜਨ ਬਾਰੇ ਉਨਾਂ ਦਸਣ ਤੌ ਇੰਨਕਾਰ ਕਰ ਦਿਤਾ।

Share