ਗ਼ਜ਼ਲ….. ਜਦ ਵੀ ਸਾਨੂੰ ਜ਼ਖ਼ਮ ਦਿਤੇ ਨੇ,ਦਿਤੇ ਸਾਡੇ ਯਾਰਾਂ ਨੇ।

ਗ਼ਜ਼ਲ…..
ਜਦ ਵੀ ਸਾਨੂੰ ਜ਼ਖ਼ਮ ਦਿਤੇ ਨੇ,ਦਿਤੇ ਸਾਡੇ ਯਾਰਾਂ ਨੇ।
ਜਦ ਵੀ ਸਾਨੂੰ ਲੂਹਿਆ ਯਾਰੋ,ਲੂਹਿਆ ਸਦਾ ਬਹਾਰਾਂ ਨੇ।
ਇਸ਼ਕ ਝਨਾਂ ਤਾਂ ਪਾਰ ਅਸੀਂ,ਕਰ ਜਾਣਾ ਸੀ,
ਅੱਧ ‘ਚ ਡੋਬੀ ਕਿਸ਼ਤੀ ਸਾਡੀ,ਕਿਸ਼ਤੀ ਦੇ ਪਤਵਾਰਾਂ ਨੇ।
ਦੇ ਦੇ ਦੁੱਧ ਦਹੀਂ ਤੇ ਮੱਖਣ,ਜਿਸਮ ਵੀ ਆਪਣਾ ਗਾਲ ਲਿਆ,
ਸਾਡੇ ਲਈ ਨਹੀਂ ਚਾਰਾ ਛਡਿਆ,ਨੇਤਾ ਕਈ ਮਕਾਰਾਂ ਨੇ।
ਭਾਈਆਂ ਦੀ ਰਾਖੀ ਲਈ ਬਣੀਆਂ, ਸਨ ਕਦੇ ਤਲਵਾਰਾਂ ਜੋ,
ਭਾਈਆਂ ਦੇ ਸਿਰ ਕਲਮ ਨੇ ਕੀਤੇ,ਭਾਈਆਂ ਦੀਆਂ ਤਲਵਾਰਾਂ ਨੇ।
ਲੁਟਾਂ,ਰੇਪ,ਡਕੈਤੀਆਂ,ਖੁਨ,ਖਰਾਬੇ,ਤਕੇ ਰਿਸ਼ਵਤ ਖੋਰਾਂ ਦੇ,
ਪਾਏ ਕੀਰਨੇ ਹਰ ਪੰਨੇ ਤੇ, ਨਿੱਤ ਛਪਦੀਆਂ ਅਖਬਾਰਾਂ ਨੇ।
ਧਰਮ ਦੇ ਨਾ ਤੇ ਲੁਟਾਂ ਲੁਟ ਕੇ,ਆਪਸ ਵਿਚ ਲੜਾਇਆ ਹੈ,
ਧਰਮ ਦੀਆਂ ਨਿੱਤ ਖ੍ਹੋਲ ਦੁਕਾਨਾ,ਧਰਮ ਦੇ ਠੇਕੇਦਾਰਾਂ ਨੇ।
ਅਗਲੇ ਜਨਮ ਦਾ ਲਾਰਾ ਲਾ ਕੇ,ਪਾਗਲ ਕਰਦੇ ਲੋਕਾਂ ਨੂੰ,
ਇਸ ਜਨਮ ਕੋਈ ਬਾਂਹ ਨਹੀਂ ਫੜਦਾ,ਹਰ ਥਾਂ ਚੀਕ ਪੁਕਾਰਾਂ ਨੇ।
ਸਦੀਆਂ ਤਂੌ ਹੀ ਦੋਰ ਸਮਂੇ ਦੇ,ਰਹੇ ਨੇ ਏਦਾਂ ਕੁਝ ਸੈਣੀ।
ਈਸਾ ਨੂੰ ਵੀ ਟੰਗਿਆ ਸੂਲੀ,ਸਮੇਂ ਸਮੈਂ ਸਰਕਾਰਾਂ ਨੇ।

Share