ਪੰਜਾਬੀ ਦੇ ਉਜੱਵਲ ਭਵਿੱਖ ਦੀ ਉਮੀਦ ਨਾਲ ਆਲਮੀ ਪੰਜਾਬੀ ਕਾਨਫਰੰਸ ਸੰਪੰਨ

ਪੰਜਾਬੀ ਦੇ ਉਜੱਵਲ ਭਵਿੱਖ ਦੀ ਉਮੀਦ ਨਾਲ ਆਲਮੀ ਪੰਜਾਬੀ ਕਾਨਫਰੰਸ ਸੰਪੰਨ
ਚੰਡੀਗੜ•, 21 ਫਰਵਰੀ : ਕਲਾ ਭਵਨ, ਚੰਡੀਗੜ• ਵਿਚ ਕਰਵਾਈ ਗਈ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਤੀਸਰੇ ਦਿਨ ਪੰਜਾਬੀ ਦੇ ਉਜੱਵਲ ਭਵਿੱਖ ਦੀ ਉਮੀਦ ਨਾਲ ਆਲਮੀ ਪੰਜਾਬੀ ਕਾਨਫਰੰਸ ਸੰਪੰਨ ਹੋ ਗਈ। ਆਖ਼ਰੀ ਸੈਸ਼ਨ ਦੀ ਜਾਣ ਪਛਾਣ ਕਰਵਾਉਂਦਿਆਂ ਕੌਮਾਂਤਰੀ ਪੰਜਾਬੀ ਇਲਮ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ ਨੇ ਵਿਦੇਸ਼ਾਂ, ਪਾਕਿਸਤਾਨ ਅਤੇ ਭਾਰਤ ਦੇ ਦੂਜੇ ਸੂਬਿਆਂ ਵਿਚ ਰਹਿ ਰਹੇ ਪੰਜਾਬੀਆਂ ਦੀਆਂ ਪ੍ਰਾਪਤੀਆਂ, ਮੁਸ਼ਕਲਾਂ ਅਤੇ ਚੁਣੌਤਿਆਂ ਦਾ ਜ਼ਿਕਰ ਕੀਤਾ। ਆਲਮੀ ਪੰਜਾਬੀ ਕਾਨਫਰੰਸ ਦੇ ਤੀਸਰੇ ਦਿਨ ਚੌਥੇ ਸੈਸ਼ਨ ਦੌਰਾਨ ਪੰਜਾਬੋਂ ਬਾਹਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਭਵਿੱਖ ਵਿਸ਼ੇ ਬਾਰੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਜਰਨੈਲ ਸਿੰਘ ਨੇ ਦੱਸਿਆਂ ਕਿ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਿਚ ਜ਼ਿਆਦਾ ਪੰਜਾਬੀਆਂ ਦੀ ਆਬਾਦੀ ਹੈ। ਉਨ•ਾਂ ਦੀਆਂ ਤਿੰਨ ਪੀੜ•ੀਆਂ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿਚ ਪੰਜਾਬੀ ਸਾਹਿਤ, ਸਭਿਆਚਾਰ ਅਤੇ ਭਾਸ਼ਾ ਨਾਲ ਜੁੜੇ ਹੋਏ ਹਨ, ਪਰ ਚੌਥੀ ਪੀੜ•ੀ ਦਾ ਨਾਤਾ ਪੰਜਾਬੀ ਨਾਲੋਂ ਟੁੱਟ ਚੁੱਕਾ ਹੈ। ਉਨ•ਾਂ ਦੱਸਿਆ ਕਿ ਵਿਦੇਸ਼ਾਂ ਵਿਚ ਹੋਣ ਵਾਲੇ ਜ਼ਿਆਦਾਤਰ ਪੰਜਾਬੀ ਸਮਾਗਮਾਂ ਵਿਚ ਪੰਜਾਬੀ ਰੀਤਾਂ-ਰਿਵਾਜ਼ਾਂ ਦੀ ਉਹੀ ਤਸਵੀਰ ਦੇਖਣ ਨੂੰ ਮਿਲਦੀ ਹੈ ਜੋ ਪੰਜਾਬ ਦੇ ਪਿੰਡਾਂ ਵਿਚ ਆਮ ਦਿਸਦੀ ਹੈ। ਉਨ•ਾਂ ਬਾਹਰਲੇ ਮੁਲਕਾਂ ਦੇ ਸਾਹਿਤਕਾਰਾਂ ਦਾ ਜ਼ਿਕਰ ਕਰਦਿਆਂ ਦੱਸਿਆਂ ਕਿ ਪੰਜਾਬੀ ਲੇਖਕਾਂ ਨੇ ਵੱਖ-ਵੱਖ ਸਭਿਆਚਾਰਾਂ ਦੇ ਦਵੰਦ, ਨਸਲੀ ਵਿਤਕਰੇ, ਸਮਲਿੰਗੀ ਰਿਸ਼ਤਿਆਂ ਅਤੇ ਪੀੜ•ੀਆਂ ਦੇ ਪਾੜੇ ਦੇ ਮਸਲਿਆਂ ਨੂੰ ਆਪਣੇ ਸਾਹਿਤ ਵਿਚ ਸ਼ਾਮਲ ਕੀਤਾ ਹੈ। ਉਨ•ਾਂ ਕਿਹਾ ਕਿ ਵਿਦੇਸ਼ਾਂ ਵਿਚ ਤਾਂ ਪੰਜਾਬੀ ਦਾ ਭਵਿੱਖ ਮਾਪਿਆਂ ਦੇ ਹੱਥ ਵਿਚ ਹੈ ਜੇ ਉਹ ਚਾਹੁੰਣ ਅਤੇ ਅਗਲੀਆਂ ਪੀੜ•ੀਆਂ ਨੂੰ ਘਰੋਂ ਹੀ ਪੰਜਾਬੀ ਨਾਲ ਜੋੜ ਸਕਦੇ ਹਨ। ਨਾਲ ਹੀ ਉਨ•ਾਂ ਪੰਜਾਬ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਬਾਹਰਲਿਆਂ ਦੇ ਮੁਕਾਬਲੇ ਪੰਜਾਬ ਵਿਚ ਲੋਕਾਂ ਦਾ ਮੋਹ ਪੰਜਾਬੀ ਨਾਲ ਘੱਟਦਾ ਜਾ ਰਿਹਾ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਜੰਮੂ-ਕਸ਼ਮੀਰ ਤੋਂ ਆਏ ਪੰਜਾਬੀ ਕਹਾਣੀਕਾਰ ਖ਼ਾਲਿਦ ਹੁਸੈਨ ਨੇ ਕਿਹਾ ਕਿ 1947 ਨੇ ਸਿਰਫ਼ ਭਾਰਤ ਦਾ ਹੀ ਨਹੀਂ ਪੰਜਾਬੀ ਨੂੰ ਵੰਡ ਦਿੱਤਾ। 1941 ਵਿਚ ਜੰਮੂ-ਕਸ਼ਮੀਰ ਵਿਚ 51 ਫ਼ੀਸਦੀ ਪੰਜਾਬੀ ਸਨ ਜਦਕਿ 1961 ਵਿਚ ਇਹ ਗਿਣਤੀ ਘੱਟ ਕੇ 15 ਫ਼ੀਸਦੀ ਰਹਿ ਗਈ। ਉਨ•ਾਂ ਕਿਹਾ ਕਿ ਸਿਆਸਤ ਨੇ ਹਮੇਸ਼ਾ ਭਾਸ਼ਾ ਦਾ ਨੁਕਸਾਨ ਕੀਤਾ ਹੈ, ਸਿਆਸਤ ਉ¤ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਪੰਜਾਬੀ ਦਾ ਭਵਿੱਖ ਉਜੱਵਲ ਬਣਾਉਣ ਲਈ ਸਾਨੂੰ ਆਪ ਰਲ-ਮਿਲ ਕੇ ਹੰਭਲਾ ਮਾਰਨਾ ਹੋਵੇਗਾ।

ਟੋਰਾਂਟੋ ਤੋਂ ਆਏ ਪੱਤਰਕਾਰ ਹਰਜੀਤ ਗਿੱਲ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਪੰਜਾਬੀ ਮੀਡੀਆਂ ਆਮ ਤੌਰ ਤੇ ਉ¤ਥੇ ਰਹਿੰਦੇ ਕੁਝ ਦਾਨਿਸ਼ਵਾਰਾਂ ਕਰਕੇ ਚੱਲਦੇ ਹਨ। ਉਨ•ਾਂ ਕਿਹਾ ਕਿ ਪੰਜਾਬ ਦੇ ਮੁਕਾਬਲੇ ਵਿਦੇਸ਼ਾਂ ਵਿਚ ਪੰਜਾਬੀ ਦੀ ਸਥਿਤੀ ਕਾਫ਼ੀ ਬਿਹਤਰ ਹੈ ਅਤੇ ਉ¤ਥੇ ਪੰਜਾਬੀ ਭਾਸ਼ਾ ਨੂੰ ਇੰਨਾਂ ਜ਼ਿਆਦਾ ਖ਼ਤਰਾ ਨਹੀਂ ਜਿੰਨਾਂ ਕਿ ਸਮਝਿਆ ਜਾ ਰਿਹਾ ਹੈ। ਕੈਨੇਡਾ ਤੋਂ ਆਏ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਨੇ ਕਿਹਾ ਕਿ ਕਦੇ ਵਿਦੇਸ਼ ਰਹਿੰਦੇ ਲੇਖਕਾਂ ਵੱਲੋਂ ਲਿਖੇ ਜਾਂਦੇ ਸਾਹਿਤ ਨੂੰ ਪੈਸੇ ਦੇ ਜ਼ੋਰ ਤੇ ਛਪਿਆ ਸਾਹਿਤ ਕਿਹਾ ਜਾਂਦਾ ਸੀ, ਪਰ ਹੁਣ ਵਿਦੇਸ਼ਾਂ ਚ ਰਹਿੰਦੇ ਪੰਜਾਬੀ ਲੇਖਕਾਂ ਵੱਲੋਂ ਲਿਖੇ ਜਾਂਦੇ ਸਾਹਿਤ ਦਾ ਨਾ ਸਿਰਫ਼ ਨੋਟਿਸ ਲਿਆ ਜਾਣ ਲੱਗ ਪਿਆ ਹੈ ਬਲਕਿ ਮਿਆਰੀ ਸਾਹਿਤ ਨੂੰ ਮਾਨਤਾ ਵੀ ਮਿਲ ਰਹੀ ਹੈ। ਉਨ•ਾਂ ਵਿਦੇਸ਼ਾਂ ਵਿਚ ਰਹਿੰਦੇ ਪਾਕਿਸਤਾਨੀ ਅਤੇ ਭਾਰਤੀ ਪੰਜਾਬੀਆਂ ਦੀ ਆਪਸੀ ਸਾਂਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉ¤ਥੇ ਦੋਵੇਂ ਮੁਲਕਾਂ ਦੇ ਪੰਜਾਬੀ ਸਾਂਝੇ ਪਰਿਵਾਰਾਂ ਵਾਂਗ ਰਹਿੰਦੇ ਹਨ।

ਇੰਗਲੈਂਡ ਤੋਂ ਆਏ ਪੱਤਰਕਾਰ ਜਸਵੀਰ ਦਿਓਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਬੈਠੇ ਪੰਜਾਬੀ ਜਿਸ ਸਥਿਤੀ ਵਿਚ ਹਨ ਉਨ•ਾਂ ਦੀ ਹੀ ਸਥਿਤੀ ਨੇ ਤੈਅ ਕਰਨਾ ਹੈ ਕਿ ਪੰਜਾਬ ਵਿਚ ਅਤੇ ਇੰਗਲੈਂਡ ਵਿਚ ਪੰਜਾਬੀ ਦਾ ਭਵਿੱਖ ਕੀ ਹੋਵੇਗਾ। ਉਨ•ਾਂ ਕਿਹਾ ਕਿ ਨਵੀਂ ਪੀੜ•ੀ ਨੂੰ ਸੇਧ ਦੀ ਲੋੜ ਹੈ ਅਤੇ ਵਿਦਵਾਂਨਾਂ ਤੋਂ ਇਸ ਸੇਧ ਦੀ ਉਮੀਦ ਕੀਤੀ ਜਾਂਦੀ ਹੈ। ਕੈਨੇਡਾ ਤੋਂ ਆਏ ਵਿਦਵਾਨ ਕਿਰਪਾਲ ਸਿੰਘ ਪੰਨੂ ਨੇ ਕਿਹਾ ਕਿ ਤਕਨੀਕ ਰਾਹੀਂ ਪੰਜਾਬੀ ਭਾਸ਼ਾ ਦਾ ਭਵਿੱਖ ਰੌਸ਼ਨ ਬਣਾਇਆ ਜਾ ਸਕਦਾ ਹੈ। ਨਵੀਂ ਤਕਨੀਕ ਰਾਹੀਂ ਪੰਜਾਬੀ ਨੂੰ ਜਿਉਂਦਾ ਰੱਖਣ ਲਈ ਸਾਨੂੰ ਆਪਣੇ ਅੰਦਰ ਇੱਛਾ ਸ਼ਕਤੀ ਪੈਦਾ ਕਰਨੀ ਪਵੇਗੀ। ਨਾਮਧਾਰੀ ਵਿਦਵਾਨ ਸੁਵਰਨ ਸਿੰਘ ਵਿਰਕ ਨੇ ਹਰਿਆਣਾ ਸੂਬੇ ਵਿਚ ਪੰਜਾਬੀ ਦੇ ਇਤਿਹਾਸ ਅਤੇ ਵਰਤਮਾਨ ਦੀਆਂ ਸਥਿਤੀਆਂ ਬਾਰੇ ਜਾਣੂੰ ਕਰਵਾਇਆ।

ਕੌਮਾਂਤਰੀ ਪੰਜਾਬੀ ਇਲਮ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਤਿੰਨ ਦਿਨਾਂ ਦੀ ਕਾਨਫਰੰਸ ਦੌਰਾਨ ਜੋ ਗੰਭੀਰ ਮਸਲੇ ਵਿਚਾਰੇ ਗਏ ਹਨ ਉਹ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਪੰਜਾਬੀ ਮਾਂ-ਬੋਲੀ ਦੇ ਉਜੱਵਲ ਭਵਿੱਖ ਲਈ ਨਵੀਂ ਦਿਸ਼ਾਂ ਪ੍ਰਦਾਨ ਕਰਨਗੇ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਲਾਭ ਸਿੰਘ ਖੀਵਾ ਨੇ ਹਾਜ਼ਰ ਮਹਿਮਾਨਾਂ, ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ•ਾਂ ਸਭ ਦੇ ਸਹਿਯੋਗ ਤੋਂ ਬਿਨਾਂ ਇਸ ਕਾਨਫਰੰਸ ਨੂੰ ਸਫ਼ਲ ਬਣਾਉਣਾ ਸੰਭਵ ਨਹੀਂ ਸੀ।

ਕੌਮਾਂਤਰੀ ਪੰਜਾਬੀ ਇਲਮ ਦੇ ਜਨਰਲ ਸਕੱਤਰ ਅਤੇ ਹੁਣ ਦੇ ਸੰਪਾਦਕ ਸੁਸ਼ੀਲ ਦੁਸਾਂਝ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਕਰਮਜੀਤ ਸਿੰਘ ਨੇ ਇਸ ਕਾਨਫਰੰਸ ਨੂੰ ਸਫ਼ਲ ਬਣਾਉਣ ਵਿਚ ਮਦਦ ਕਰਨ ਵਾਲੀਆਂ ਸੰਸਥਾਵਾਂ ਪੰਜਾਬ ਕਲਾ ਪ੍ਰੀਸ਼ਦ, ਰਣਬੀਰ ਦੋਸਾਂਝ ਮੌਲਵੀ ਸਭਾ, ਨਾਮਧਾਰੀ ਦਰਬਾਰ, ਗੁਰਦੁਆਰਾ ਸਾਹਿਬ ਸੈਕਟਰ 34, ਚੰਡੀਗੜ• ਅਤੇ ਪ੍ਰਬੰਧਾਂ ਦੀ ਦੇਖਰੇਖ ਕਰਨ ਲਈ ਕੌਮਾਂਤਰੀ ਪੰਜਾਬੀ ਇਲਮ ਦੇ ਸੀਨੀਅਰ ਮੀਤ ਪ੍ਰਧਾਨ ਜੈਨੇਂਦਰ ਚੌਹਾਨ ਵਿਸ਼ੇਸ਼ ਧੰਨਵਾਦ ਕੀਤਾ।

ਸਮਾਪਨ ਸਮਾਰੋਹ ਦੌਰਾਨ ਸ਼੍ਰੀ ਗੁਰਨਾਮ ਕੰਵਰ, ਸੁਵਰਨ ਸਿੰਘ ਵਿਰਕ, ਬਲਵਿੰਦਰ ਸਿੰਘ ਸੰਧੂ, ਕਰਮ ਸਿੰਘ ਵਕੀਲ, ਮੱਖਣ ਕੁਹਾੜ ਨੇ ਪੰਜਾਬੀ ਭਾਸ਼ਾ, ਜੈਐਨਯੂ ਦੇ ਘਟਨਾਕ੍ਰਮ, ਕੇਂਦਰੀ ਸਭਾ ਦੇ ਅਹੁਦੇਦਾਰ ਮੱਖਣ ਕੋਹਾੜ ਉ¤ਤੇ ਹੋਏ ਹਿੰਸਕ ਹਮਲੇ, ਚੰਡੀਗੜ• ਸਥਿਤ ਸੀਪੀਆਈ ਐਮ ਦੇ ਦਫ਼ਤਰ ਤੇ ਹੋਏ ਹਮਲੇ ਸੰਬੰਧੀ ਮਸਲਿਆਂ ਉ¤ਪਰ ਮਤੇ ਪਾਸ ਕੀਤੇ ਗਏ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਅਤੇ ਮੀਡੀਆ ਕੋਰਡੀਨੇਟਰ ਦੀਪ ਜਗਦੀਪ ਸਿੰਘ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੇਮੂਲਾ ਦੀ ਖੁਦਕੁਸ਼ੀ ਬਾਰੇ ਮਤਾ ਪੇਸ਼ ਕਰਦਿਆਂ ਕਿਹਾ ਇਹ ਘਟਨਾ ਜਿੱਥੇ ਸਾਡੇ ਸਿੱਖਿਆ ਸੰਸਥਾਵਾਂ ਵਿਚ ਧਰਮ ਦੀ ਅੰਨ•ੀ ਦਖ਼ਲ ਅੰਦਾਜ਼ੀ ਅਤੇ ਫਿਰਕਾਪ੍ਰਸਤੀ ਦਾ ਸਿੱਟਾ ਹੈ ਉ¤ਥੇ ਇਹ ਗਰੀਬ ਤਬਕਿਆਂ ਦੇ ਵਿਦਿਆਰਥੀਆਂ ਤੋਂ ਸਿੱਖਿਆ ਦਾ ਅਧਿਕਾਰ ਖੋਹਣ ਦੇ ਬਰਾਬਰ ਹੈ।

ਕਾਨਫਰੰਸ ਵਿਚ ਸ਼ਾਮਲ ਹੋਣ ਕੈਨੇਡਾ ਤੋਂ ਕਹਾਣੀਕਾਰ ਜਰਨੈਲ ਸਿੰਘ, ਮੇਜਰ ਮਾਂਗਟ, ਬਲਬੀਰ ਕੌਰ ਸੰਘੇੜਾ, ਮਿੰਨੀ ਗਰੇਵਾਲ, ਅਰਵਿੰਦਰ ਕੌਰ, ਕਿਰਪਾਲ ਸਿੰਘ ਪਨੂੰ, ਸੁਖਮਿੰਦਰ ਰਾਮਪੁਰੀ, ਇੰਗਲੈਂਡ ਤੋਂ ਜਸਵੀਰ ਦਿਓਲ, ਦਲਬੀਰ ਕੌਰ, ਅਮਰਜੀਤ ਸੂਫ਼ੀ, ਦਲਜੀਤ ਸਿੰਘ ਸੰਧੂ, ਗੁਰਮੀਤ ਸਿੰਘ ਸੁੰਧੂ, ਅਮਰੀਕਾ ਤੋਂ ਮੰਗਾ ਬਾਸੀ, ਬਲਵਿੰਦਰ ਸਿੰਘ ਧਨੋਆ, ਦੇਹਰਾਦੂਨ ਤੋਂ ਗੁਰਦੀਪ, ਜੰਮੂ-ਕਸ਼ਮੀਰ ਤੋਂ ਖ਼ਾਲਿਦ ਹੁਸੈਨ ਅਤੇ ਬਲਜੀਤ ਰੈਣਾ, ਹਰਿਆਣਾਂ ਤੋਂ ਅਮਰਜੀਤ ਸਿੰਘ, ਕਲਕੱਤਾ ਤੋਂ ਹਰਦੇਵ ਚੌਹਾਨ, ਐਸਜੀਪੀਸੀ ਮੈਂਬਰ ਸੁਰਿੰਦਰ ਕੌਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਤੋਂ ਵੱਡੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਪਹੁੰਚੇ। ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸੱਕਤਰ ਡਾ. ਸਰਬਜੀਤ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਅਹੁਦੇਦਾਰ ਗੁਰਨਾਮ ਕੰਵਰ, ਸਕੱਤਰ ਕਰਮ ਸਿੰਘ ਵਕੀਲ, ਇਲਮ ਦੇ ਸੀਨੀਅਰ ਮੀਤ ਪ੍ਰਧਾਨ ਜੈਨੇਂਦਰ ਚੌਹਾਨ, ਪੀਪਲਜ਼ ਕਨਵੈਨਸ਼ਨ ਸੈਂਟਰ ਦੇ ਡਾਇਰੈਕਟਰ ਅਵਤਾਰ ਸਿੰਘ ਪਾਲ ਨੇ ਅਹਿਮ ਭੂਮਿਕਾ ਨਿਭਾਈ।

Share