ਹਰਿਆਣਾ ‘ਚ ਜਾਟ ਅੰਦੋਲਨ ਦਾ ਕਹਿਰ ਤੋੜ ਫੋੜ ਅੱਗਨੀਂ ਘਟਨਾਂਵਾਂ ‘ਚ ਵਾਧਾ,੮ ਮੌਤਾਂ ਦਰਜਨਾਂ ਜ਼ਖ਼ਮੀਂ।

ਹਰਿਆਣਾ ‘ਚ ਜਾਟ ਅੰਦੋਲਨ ਦਾ ਕਹਿਰ ਤੋੜ ਫੋੜ ਅੱਗਨੀਂ ਘਟਨਾਂਵਾਂ ‘ਚ ਵਾਧਾ,੮ ਮੌਤਾਂ ਦਰਜਨਾਂ ਜ਼ਖ਼ਮੀਂ।
ਰੋਹਤਕ ੨੦ ਫਰਵਰੀ, ਹਰਿਆਣਾ ‘ਚ ਜਾਟ ਅੰਦੋਲਨ ਦਾ ਕਹਿਰ ਜਾਰੀ ਰਹੋਣ ਕਾਰਨ ਤੋੜ ਫੋੜ ਅੱਗਨੀਂ ਘਟਨਾਂਵਾਂ ‘ਚ ਵਾਧਾ ਜਾਰੀ ਰਹਿਣ ਕਾਰਨ ੮ ਮੌਤਾਂ ਹੋ ਚੁਕੀਆਂ ਹਨ ਤੇ ਦਰਜਨਾਂ ਵਿਅਕਤੀ ਜ਼ਖ਼ਮੀਂ ਹੋ ਗਏ ਹਨ।ਸਰਕਾਰ ਵਲੌ ਲਾਇਆ ਗਿਆ ਕਰਫਿਊ ਵੀ ਬੇਅਸਰ ਸਾਬਤ ਹੋਣ ਕਾਰਨ ਹੁਣ ਤੱਕ ੭ ਰੇਲਵੇ ਸਟੇਸ਼ਨ ਪੈਟਰੋਲ ਪੰਪ,ਪੁਲਿਸ ਥਾਣਾ,ਕਈ ਬਸਾਂ ਸਰਕਾਰੀ ਦਫਤਰ ਤੇ ੨ ਮੰਤਰੀਆਂ ,ਵਿਧਾਇਕਾਂ ਲੋਕ ਸਭਾ ਮੈਂਬਰ ਆਦਿ ਦੀਆਂ ਕੋਠੀਆਂ ਵੀ ਅੱਗ ਤੇ ਭੰਨ ਤੋੜ ਦਾ ਸ਼ਿਕਾਰ ਹੋ ਚੁਕੀਆਂ ਹਨ। ਸੂਬੇ ਵਿਚੌ ਲੰਘਦੀਆਂ ਸੜਕਾਂ ਰੇਲਾਂ ਲਗਾਤਾਰ ਲਗੇ ਜਾਮਾਂ ਕਾਰਨ ਬੰਦ ਹਨ।ਰੇਲ ਆਵਾਜਾਈ ਪੂਰੀ ਤਰਾਂ ਠੱਪ ਹੈ ਤੇ ੮੦੦ ਤੌ ਵੱਧ ਰੇਲਾਂ ਪ੍ਰਭਾਵਿਤ ਹੋਈਆਂ ਹਨ। ਅੰਦੋਲਨ ਕਾਰਨ ਦਿੱਲੀ ਦਾ ਹਰਿਆਣਾ,ਪੰਜਾਬ,ਚੰਡੀਗੜ੍ਹ,ਹਿਮਾਚਲ ਤੇ ਜੰਮੂ ਨਾਲੌ ਸੰਪਰਕ ਟੁੱਟ ਗਿਆ ਹੈ ਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਗਈ ਹੈ।ਅੰਦੋਲਨ ਖਤਮ ਹੋਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ,ਭਾਵੇਂ ਮੀਟੰਗਾਂ ਦਾ ਸਿਲਸਿਲਾ ਜਾਰੀ ਹੈ।

Share