ਸੰਪਰਦਾਇਕਤਾ ਸਾਹਿਤਕਾਰਾਂ ਲਈ ਸਭ ਤੋਂ ਵੱਡੀ ਚੁਣੌਤੀ

ਆਲਮੀ ਪੰਜਾਬੀ ਕਾਨਫਰੰਸ ਦੇ ਦੂਸਰੇ ਦਿਨ ਇਤਿਹਾਸ, ਵਰਤਮਾਨ ਅਤੇ ਭਵਿੱਖ ਬਾਰੇ ਹੋਈ ਭੱਖਵੀਂ ਬਹਿਸ

21 ਫਰਵਰੀ ਤੱਕ ਚੱਲਣ ਵਾਲੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਕਲਾ ਭਵਨ ਚੰਡੀਗੜ• ਵਿਚ ਜਾਰੀ

ਚੰਡੀਗੜ•, 20 ਫਰਵਰੀ : ਜਦੋਂ ਤੱਕ ਅਸੀਂ ਆਪਣੇ ਅੰਦਰੋਂ ਫਿਰਕਾਪ੍ਰਸਤ ਸੋਚ ਨੂੰ ਖਤਮ ਨਹੀਂ ਕਰਾਂਗੇ ਅਸੀਂ ਲੋਕਾਂ ਦੇ ਸਾਹਿਤਕਾਰ ਨਹੀਂ ਬਣ ਸਕੇਗਾ। ਇਹੀ ਸਾਡੇ ਭਵਿੱਖ ਲਈ ਸਾਡੀ ਸਭ ਤੋਂ ਵੱਡੀ ਚੁਣੌਤੀ ਹੈ, ਇਹ ਵਿਚਾਰ ਜੰਮੂ-ਕਸ਼ਮੀਰ ਤੋਂ ਆਏ ਪੰਜਾਬੀ ਕਹਾਣੀਕਾਰ ਖ਼ਾਲਿਦ ਹੁਸੈਨ ਨੇ ਆਲਮੀ ਪੰਜਾਬੀ ਕਾਨਫਰੰਸ ਦੇ ਦੂਸਰੇ ਦਿਨ ਚੌਥੇ ਸੈਸ਼ਨ ਦੌਰਾਨ ਪੰਜਾਬੀ ਸਾਹਿਤ ਦਾ ਕੱਲ•, ਅੱਜ ਅਤੇ ਭਲਕ ਵਿਸ਼ੇ ਬਾਰੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰਗਟ ਕੀਤੇ। ਉਨ•ਾਂ ਆਪਣੇ ਇਲਾਕੇ ਬਾਰੇ ਗੱਲ ਕਰਦਿਆਂ ਕਿਹਾ ਕਿ 1950 ਤੱਕ ਸਾਡੇ ਕੋਲ ਕਮਾਲ ਦੇ ਸਾਹਿਤਕਾਰ ਅਤੇ ਸਾਹਿਤ ਸੀ, ਜਿਸ ਨੂੰ ਪੰਜਾਬੀ ਸਾਹਿਤ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ। 1950 ਤੋਂ ਬਾਅਦ ਹਾਲਾਤ ਬਦਲ ਗਏ, ਜਿਸ ਨਾਲ ਪੰਜਾਬੀ ਭਾਸ਼ਾ ਦਾ ਅਸਲੀ ਰੂਪ ਬਦਲ ਗਿਆ। ਉਨ•ਾਂ ਕਿਹਾ ਕਿ ਸਿਆਸਤ ਨੇ ਸਾਹਿਤ ਉ¤ਤੇ ਵੀ ਬਹੁਤ ਬੁਰਾ ਪ੍ਰਭਾਵ ਪਾਇਆ ਜਿਸ ਨਾਲ ਸਾਹਿਤ ਵੀ ਸੰਪਰਦਾਇਕਤਾ ਦੇ ਰੰਗ ਵਿਚ ਰੰਗਿਆ ਗਿਆ। ਇਸ ਤੋਂ ਪਹਿਲਾਂ ਦੇਸ਼-ਵਿਦੇਸ਼ ਤੋਂ ਆਏ ਸਰੋਤਿਆਂ ਅਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਕੌਮਾਂਤਰੀ ਪੰਜਾਬੀ ਇਲਮ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ ਨੇ ਅੱਜ ਦੇ ਸੈਸ਼ਨਾ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਸ਼ੁਰੂ ਹੋਏ ਦੂਸਰੇ ਦਿਨ ਦੇ ਪਹਿਲੇ ਸੈਸ਼ਨ ਦਾ ਮੁੱਖ ਭਾਸ਼ਨ ਦਿੰਦਿਆਂ ਉ¤ਘੇ ਪੰਜਾਬੀ ਚਿੰਤਕ ਡਾ. ਸੁਖਦੇਵ ਸਿੰਘ ਨੇ ਪੰਜਾਬੀ ਸਾਹਿਤ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ਦੇ ਗੰਭੀਰ ਮਸਲਿਆਂ ਬਾਰੇ ਵਿਚਾਰ ਪੇਸ਼ ਕੀਤੇ। ਉਨ•ਾਂ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਸਾਹਿਤ ਵਿਚ ਨਾਰੀਵਾਦ ਦੀ ਆਵਾਜ਼ ਉਠਾਉਣ ਵਿਚ ਵੱਡੀ ਭੂਮਿਕਾ ਨਿਭਾਈ ਜਦਕਿ ਪ੍ਰੋਫ਼ੈਸਰ ਪੂਰਨ ਸਿੰਘ ਨੇ ਜਾਪਾਨ ਤੋਂ ਆ ਕੇ ਰਾਸ਼ਟਰਵਾਦ ਤੋਂ ਅੱਗੇ ਵੱਧ ਕੇ ਅਨੇਕਤਾ ਵਿਚ ਏਕਤਾ ਦਾ ਵਿਚਾਰ ਸਾਹਿਤ ਵਿਚ ਲਿਆਂਦਾ। ਉਨ•ਾਂ ਭਾਈ ਵੀਰ ਸਿੰਘ, ਮੋਹਨ ਸਿੰਘ, ਜਸਵੰਤ ਸਿੰਘ ਨੇਕੀ, ਪ੍ਰੋਫ਼ੈਸਰ ਹਰਿਭਜਨ ਸਿੰਘ ਅਤੇ ਮੋਹਨਜੀਤ ਦੇ ਸਾਹਿਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹਰ ਦੌਰ ਵਿਚ ਕਲਾਕਾਰਾਂ, ਸ਼ਿਲਪੀਆਂ ਅਤੇ ਸਿਰਜਣਸ਼ੀਲ ਵਿਅਕਤੀਆਂ ਨੂੰ ਤਾਕਤਵਰਾਂ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਿਸੇ ਨੂੰ ਹੱਥ ਕਟਵਾਉਣੇ ਪੈਂਦੇ ਹਨ, ਕਿਸੇ ਨੂੰ ਜਲ ਸਮਾਧੀ ਲੈਣੀ ਪੈਂਦੀ ਹੈ ਅਤੇ ਅੱਜ ਦੇ ਦੌਰ ਵਿਚ ਜਿਉਂਦੇ ਰਹਿ ਕੇ ਵੀ ਹਾਸ਼ੀਏ ਦੇ ਜਿਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਉਨ•ਾਂ ਕਿਹਾ ਕਿ ਪ੍ਰੋਫ਼ੈਸਰ ਗੁਰਦਿਆਲ ਸਿੰਘ ਨੇ ਆਪਣੇ ਸਾਹਿਤ ਵਿਚ ਗਲੋਬਲਾਈਜ਼ੇਸ਼ਨ ਦੇ ਖਤਰਿਆਂ ਵੱਲ ਸੰਕੇਤ ਕੀਤੇ ਸਨ। ਉਨ•ਾਂ ਗਲੋਬਲ ਅਰਥਚਾਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ 1998 ਵਿਚ ਉ¤ਪਰਲੇ ਤਬਕੇ ਦੀ 20 ਫ਼ੀਸਦੀ ਆਬਾਦੀ ਦੇ ਹੱਥ ਵਿਚ 80 ਫ਼ੀਸਦੀ ਪੂੰਜੀ ਸੀ, ਜਦਕਿ ਹੇਠਲੇ 80 ਫ਼ੀਸਦੀ ਤਬਕੇ ਕੋਲ ਕੇਵਲ 20 ਫ਼ੀਸਦੀ ਪੂੰਜੀ ਸੀ, ਜਦਕਿ 2001 ਵਿਚ 20 ਫ਼ੀਸਦੀ ਆਬਾਦੀ ਦੇ ਹੱਥ ਵਿਚ 86 ਫ਼ੀਸਦੀ ਪੂੰਜੀ ਹੈ, ਜਦਕਿ ਹੇਠਲੇ ਤਬਕੇ ਕੋਲ ਕੇਵਲ 1 ਫ਼ੀਸਦੀ ਪੂੰਜੀ ਹੈ, ਜਦਕਿ ਮਿਡਲ ਕਲਾਸ ਕੋਲ 13 ਫ਼ੀਸਦੀ ਪੂੰਜੀ ਹੈ। ਉਨ•ਾਂ ਕਿਹਾ ਕਿ ਆਉਣ ਵਾਲੇ ਦੌਰ ਵਿਚ ਪੰਜਾਬੀ ਸਾਹਿਤ ਨੂੰ ਇਨ•ਾਂ ਹਾਲਾਤ ਨਾਲ ਨਜਿੱਠਣਾ ਹੋਵੇਗਾ।

ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਅੱਜ ਜੋ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਵਿਚ ਸਾਹਿਤ ਅਤੇ ਭਾਸ਼ਾ ਦਾ ਵਿਕਾਸ ਵੀ ਸ਼ਾਮਿਲ ਹੈ, ਉਹ ਆਮ ਲੋਕਾਂ ਦੇ ਫਾਇਦੇ ਦਾ ਵਿਕਾਸ ਨਹੀਂ ਬਲਕਿ ਕੋਰਪੋਰੇਟ ਦੇ ਫਾਇਦਾ ਦਾ ਵਿਕਾਸ ਹੈ। ਇਸ ਨਾਲ ਸਾਹਿਤ ਅਤੇ ਭਾਸ਼ਾ ਦਾ ਜੋ ਨੁਕਸਾਨ ਹੋ ਰਿਹਾ ਹੈ ਉਸ ਨੂੰ ਰੋਕਣ ਲਈ ਵਿਕਾਸ ਨੂੰ ਲੋਕ-ਪੱਖੀ ਬਣਾਉਣਾ ਪਵੇਗਾ। ਡਾ. ਸੁਖਪਾਲ ਥਿੰਦ ਨੇ ਕਿਹਾ ਕਿ ਅੱਜ ਪੰਜਾਬ ਦਾ ਸਾਹਿਤ ਗੈਰ-ਮਿਆਰੀ ਰਚਨਾਵਾਂ ਦੀ ਭੀੜ ਦੇ ਅੱਤਵਾਦ ਦਾ ਸ਼ਿਕਾਰ ਹੈ। ਇਸ ਅੱਤਵਾਦ ਵਿਚ ਚੰਗਾ ਸਾਹਿਤ ਗੁਆਚ ਕੇ ਰਹਿ ਜਾਂਦਾ ਹੈ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਇਤਿਹਾਸ ਅਤੇ ਵਰਤਮਾਨ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਅਕਸਰ ਹਰ ਦੌਰ ਵਿਚ ਕਿਸੇ ਖ਼ਾਸ ਧਾਰਾ ਨੂੰ ਅਤਿ ਜ਼ਿਆਦਾ ਕਾਲੇ ਦੌਰ ਦਾ ਨਾਮ ਦਿੱਤਾ ਪਰ ਸੱਚਾਈ ਇਹ ਹੈ ਕਿ ਅੱਜ ਅਸੀਂ ਗਲੋਬਲਾਈਜ਼ੇਸ਼ਨ ਦੇ ਵਿਰੋਧ ਵਿਚ ਬੋਲਦੇ ਹਾਂ ਪਰ ਇਸਦਾ ਪੂਰਾ ਫਾਇਦਾ ਵੀ ਲੈਂਦੇ ਹਾਂ। ਸਾਨੂੰ ਇਸ ਤੋਂ ਉ¤ਪਰ ਉ¤ਠਣਾ ਪਵੇਗਾ ਅਤੇ ਸੱਚਾਈ ਦੀ ਧਰਾਤਲ ਤੋਂ ਗੱਲ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਪਾਕਿਸਤਾਨ, ਵਿਦੇਸ਼ਾਂ ਅਤੇ ਪੰਜਾਬ ਵਿਚ ਲਿਖੇ ਜਾ ਰਹੇ ਪੰਜਾਬੀ ਸਾਹਿਤ ਦਾ ਜ਼ਿਕਰ ਕਰਦਿਆਂ ਇਸਦੇ ਭਵਿੱਖ ਬਾਰੇ ਚਿੰਤਾ ਜ਼ਾਹਿਰ ਕੀਤੀ। ਪ੍ਰਵਾਸੀ ਲੇਖਿਕਾ ਬਲਬੀਰ ਕੌਰ ਸੰਘੇੜਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਲੇਖਕਾਂ ਨੇ ਸਾਹਿਤ ਰਾਹੀਂ ਹਰ ਦੌਰ ਦੀਆਂ ਸੰਵੇਦਨਾਵਾਂ ਨੂੰ ਫੜਨ ਦੀ ਕੋਸ਼ਿਸ ਕੀਤੀ। ਉਨ•ਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਅਨੁਵਾਦ ਕਰਕੇ ਵਿਦੇਸ਼ ਰੰਿਹੰਦੀ ਨਵੀਂ ਪੀੜ•ੀ ਨੂੰ ਆਪਣੇ ਸਾਹਿਤ ਨਾਲ ਜੋੜਿਆ ਜਾਵੇ। ਡਾ. ਸਰਬਜੀਤ ਨੇ ਕਿਹਾ ਕਿ ਭਾਰਤ ਦੀ ਬੁਨਿਆਦ ਹੀ ਸੰਪਰਦਾਇਕਤਾ ਤੇ ਖੜ•ੀ ਕੀਤੀ ਗਈ ਹੈ। ਉਨ•ਾਂ ਪੰਜਾਬੀ ਸਾਹਿਤ ਦੇ ਵਿੰਭਿੰਨ ਪੜਾਵਾਂ ਦੀ ਨਿਸ਼ਾਨਦੇਹੀ ਕਰਨ ਵੇਲੇ ਅਪਣਾਏ ਜਾਂਦੇ ਗ਼ੈਰ-ਵਿਗਿਆਨਕ ਨਜ਼ਰੀਏ ਉ¤ਪਰ ਟਿੱਪਣੀ ਕੀਤੀ।

ਸੈਸ਼ਨ ਦਾ ਮੁੱਖ ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਰੱਸਿਧ ਸਾਹਿਤਕਾਰ ਜਸਬੀਰ ਭੁੱਲਰ ਨੇ ਕਿਹਾ ਅਸੀਂ ਆਪਣੀ ਭਾਸ਼ਾ ਦੀ ਲੋੜ ਪੈਦਾ ਨਹੀਂ ਕੀਤੀ ਇਸ ਲਈ ਨਵੀਂ ਪੀੜ•ੀ ਤੋਂ ਨਾਰਾਜ਼ ਹੋਣਾ ਜਾਇਜ਼ ਨਹੀਂ। ਉਨ•ਾਂ ਕਿਹਾ ਕਿ ਇਕ ਸਫ਼ਲ ਲੇਖਕ ਬਣਨ ਲਈ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਵਿਚੋਂ ਲੰਘਣਾ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਲੇਖਕਾਂ ਨੂੰ ਇਨਾਮ ਮਿਲਣੇ ਬੰਦ ਹੋ ਜਾਣੇ ਚਾਹੀਦੇ ਹਨ ਕਿਉਂਕਿ ਅੱਜ ਦੇ ਦੌਰ ਵਿਚ ਇਨਾਮਾਂ ਅਤੇ ਅਹੁਦਿਆਂ ਦੀ ਦੌੜ ਲੇਖਕ ਦੀ ਸਿਰਜਣਸ਼ੀਲਤਾ ਖਤਮ ਕਰ ਦਿੰਦੀ ਹੈ। ਪੰਜਾਬੀ ਸਾਹਿਤ ਦੀਆਂ ਭਵਿੱਖ ਦੀਆਂ ਚੁਣੌਤੀਆਂ ਬਾਰੇ ਵਿਚਾਰ ਕਰਦੇ ਹੋਏ ਇਨ•ਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸੈਸ਼ਨ ਦੇ ਦੌਰਾਨ ਵਿਦਵਾਨਾਂ, ਅਧਿਆਪਕਾਂ, ਸਰੋਤਿਆਂ ਅਤੇ ਵਿਦਿਆਰਥੀਆਂ ਨੇ ਗੰਭੀਰ ਸਵਾਲ ਪੁੱਛ ਕੇ ਕਾਨਫਰੰਸ ਵਿਚ ਸੰਵਾਦ ਦਾ ਮਾਹੌਲ ਸਿਰਜਿਆ। ਇਸ ਬਾਰੇ ਵਿਚਾਰ ਦਿੰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਪੰਜਾਬੀ ਚਿੰਤਨ ਵਿਚ ਸੰਵਾਦ ਦਾ ਗੰਭੀਰ ਦੌਰ ਰਿਹਾ ਹੈ ਅਤੇ ਸੈਮੀਨਾਰਾਂ ਦੌਰਾਨ ਸਰੋਤਿਆਂ ਅਤੇ ਵਿਦਵਾਨਾਂ ਵਿਚ ਸੰਵਾਦ ਦਾ ਲੰਮਾ ਸਿਲਸਿਲਾ ਚੱਲਦਾ ਸੀ। ਅੱਜ ਕਾਨਫਰੰਸ ਦੌਰਾਨ ਇਕ ਵਾਰ ਫੇਰ ਉਹੋ ਜਿਹਾ ਸੰਵਾਦ ਦਾ ਮਾਹੌਲ ਬਣਨ ਉ¤ਤੇ ਉਨ•ਾਂ ਨੇ ਵਿਦਵਾਨਾਂ ਅਤੇ ਸਰੋਤਿਆਂ ਦੀ ਪ੍ਰਸੰਸਾ ਕੀਤੀ।

21 ਫਰਵਰੀ ਤੱਕ ਚੱਲਣ ਵਾਲੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਦੇ ਪੰਜਵੇਂ ਸੈਸ਼ਨ ਵਿਚ ਸਮਕਾਲੀ ਪੰਜਾਬੀ ਸਭਿਆਚਾਰ ਵਿਚ ਆਏ ਵਿਗਾੜ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਦਿੰਦਿਆਂ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸਭਿਆਚਾਰ ਦਾ ਵਿਕਾਸ ਕੋਈ ਸਥਿਰ ਪ੍ਰਕਿਰਿਆ ਨਹੀਂ ਹੁੰਦਾ ਸਗੋਂ ਇਹ ਲਗਾਤਾਰ ਚੱਲਦਾ ਰਹਿੰਦਾ ਹੈ। ਸਭਿਆਚਾਰ ਦੇ ਵਿਕਾਸ ਉ¤ਤੇ ਸਾਮਾਜਿਕ, ਆਰਥਿਕ ਅਤੇ ਸਿਆਸੀ ਪਹਿਲੂਆਂ ਦਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਬਹੁਤ ਸਾਰੇ ਚੰਗੇ ਅਤੇ ਬੁਰੇ ਪ੍ਰਭਾਵ ਸਾਹਮਣੇ ਆਉਂਦੇ ਹਨ। ਸਾਹਿਤਕਾਰਾਂ, ਵਿਦਵਾਨਾਂ, ਚਿੰਤਕਾਂ, ਲੇਖਕਾਂ ਅਤੇ ਆਮ ਲੋਕਾਂ ਨੂੰ ਚੰਗੇ ਪ੍ਰਭਾਵ ਕਬੂਲ ਕਰਨੇ ਚਾਹੀਦੇ ਹਨ ਅਤੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਸੈਸ਼ਨ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਰਨਲ ਸਕੱਤਰ ਡਾ. ਕਰਮਜੀਤ ਸਿੰਘ ਅਤੇ ਲੇਖਿਕਾ ਮਨਜੀਤ ਕੌਰ ਮੀਤ ਨੇ ਕੀਤੀ। ਸੈਸ਼ਨ ਦੌਰਾਨ ਚਰਚਾ ਵਿਚ ਸ਼ਾਮਲ ਹੁੰਦਿਆਂ ਡਾ. ਦਰਿਆ, ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊ, ਦੇਸ਼ ਸੇਵਕ ਦੇ ਸਾਬਕਾ ਸੰਪਾਦਕ ਜਸਪਾਲ ਸਿੰਘ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਅਤੇ ਕਿਰਪਾਲ ਸਿੰਘ ਪੰਨੂੰ ਨੇ ਪੰਜਾਬੀ ਸਭਿਆਚਾਰ ਵਿਚ ਆ ਰਹੇ ਵਿਗਾੜਾਂ ਅਤੇ ਇਸ ਦੇ ਵਿਕਾਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸ਼ਾਮ ਨੂੰ ਲੋਕ ਗਾਇਕੀ ਦੀ ਮਹਿਫ਼ਲ ਦੌਰਾਨ ਦੇਸ ਰਾਜ ਲਚਕਾਨੀ ਅਤੇ ਸਾਥੀਆਂ ਨੇ ਆਪਣੀ ਗਇਕੀ ਨਾਲ ਪੰਜਾਬ ਦੇ ਵਿਰਾਸਤੀ ਰੰਗ ਪੇਸ਼ ਕਰਕੇ ਹਾਜ਼ਰ ਸਰੋਤਿਆਂ ਦਾ ਮਨ ਮੋਹ ਲਿਆ।
ਕਾਨਫਰੰਸ ਵਿਚ ਸ਼ਾਮਲ ਹੋਣ ਕੈਨੇਡਾ ਤੋਂ ਕਹਾਣੀਕਾਰ ਜਰਨੈਲ ਸਿੰਘ, ਮੇਜਰ ਮਾਂਗਟ, ਬਲਬੀਰ ਕੌਰ ਸੰਘੇੜਾ, ਮਿੰਨੀ ਗਰੇਵਾਲ, ਅਰਵਿੰਦਰ ਕੌਰ, ਕਿਰਪਾਲ ਸਿੰਘ ਪਨੂੰ, ਸੁਖਮਿੰਦਰ ਰਾਮਪੁਰੀ, ਇੰਗਲੈਂਡ ਤੋਂ ਦਲਬੀਰ ਕੌਰ, ਅਮਰਜੀਤ ਸੂਫ਼ੀ, ਦਲਜੀਤ ਸਿੰਘ ਸੰਧੂ, ਗੁਰਮੀਤ ਸਿੰਘ ਸੁੰਧੂ, ਅਮਰੀਕਾ ਤੋਂ ਮੰਗਾ ਬਾਸੀ, ਬਲਵਿੰਦਰ ਸਿੰਘ ਧਨੋਆ, ਦੇਹਰਾਦੂਨ ਤੋਂ ਗੁਰਦੀਪ, ਜੰਮੂ-ਕਸ਼ਮੀਰ ਤੋਂ ਖ਼ਾਲਿਦ ਹੁਸੈਨ ਅਤੇ ਬਲਜੀਤ ਰੈਣਾ, ਹਰਿਆਣਾਂ ਤੋਂ ਅਮਰਜੀਤ ਸਿੰਘ, ਕਲਕੱਤਾ ਤੋਂ ਹਰਦੇਵ ਚੌਹਾਨ, ਐਸਜੀਪੀਸੀ ਮੈਂਬਰ ਸੁਰਿੰਦਰ ਕੌਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਤੋਂ ਵੱਡੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਪਹੁੰਚੇ।

Share