ਗ਼ਜ਼ਲ…… ਕੁਛ ਨਜ਼ਮਾਂ ਮੈਂ ਰਚਾ ਚਲਿਆਂ,ਕੁਛ ਗੀਤ ਮੈਂ ਆਪਣੇ ਗਾ ਚਲਿਆਂ।

ਗ਼ਜ਼ਲ……
ਕੁਛ ਨਜ਼ਮਾਂ ਮੈਂ ਰਚਾ ਚਲਿਆਂ,ਕੁਛ ਗੀਤ ਮੈਂ ਆਪਣੇ ਗਾ ਚਲਿਆਂ।
ਠੇਡੇ ਖਾ ਖਾ ਬਿਖੜੇ ਰਾਹਾਂ ‘ਚ,ਮੈਂ ਆਪਣਾ ਪੰਧ ਮੁਕਾ ਚਲਿਆਂ।
ਮੰਜਿਲ ਤਾਂ ਸਾਹਮਣੇ ਆ ਗਈ ਸੀ,ਪਰ ਕਿਸ਼ਤੀ ਪਾਰ ਲਗਾ ਨਾ ਸਕੇ,
ਹਨੇਰੀਆਂ,ਰਾਤਾਂ,ਝੱਖੜ,ਤੂਫ਼ਾਨਾਂ ‘ਚ, ਆਸਾਂ ਦੇ ਦੀਪ ਜਲਾ ਚਲਿਆਂ।
ਸੂਰਜ ਤਾਂ ਆਖਰ ਸੂਰਜ ਸੀ,ਬੜਾ ਮਾਣ ਸੀ ਉਸਨੂੰ ਚਾਨਣ ਦਾ,
ਬਣ ਜੁਗਨੂੰ ਉਸਦੇ ਮੈਂ ਸਾਹਵੇਂ, ਮੈਂ ਆਪਣੀ ਹਂੌਦ ਵਿਖਾ ਚਲਿਆਂ।
ਏਥੇ ਸੌਦੇ ਸਨ ਤਕਦੀਰਾਂ ਦੇ, ਅਸੀਂ ਤਕਦੀਰਾਂ ਦਾਅ ਤੇ ਲਾ ਚਲੇ,
ਲਿਖ ਲਿਖ ਤਕਦੀਰਾਂ ਗੈਰਾਂ ਦੀ, ਆਪਣੀ ਤਕਦੀਰ ਮਿਟਾ ਚਲੇ।
ਸਾਡੀ ਯਾਦ ਆਵੇ ਤਾਂ ਨਾ ਰੋਣਾਂ, ਐਵਂੇ ਨਾ ਹੰਝੂ ਵਹਾ ਲੈਣੇ,
ਪੀ ਪੀ ਕੇ ਯਾਰਾਂ ਦੇ ਹੰਝੂ,ਖੁਸ਼ ਰਹਿਣ ਦੀ ਜਾਚ ਸਿਖਾ ਚਲਿਆਂ।
ਜਦ ਆਪਣੇ, ਆਪਣੇ ਬਣ ਨਾ ਸਕੇ,ਗੈਰਾਂ ਸੰਗ ਯਾਰੀ ਲਾ ਬੈਠੇ,
ਆਪਣਿਆਂ ਤੌਂ ਦੂਰ ਕਿਨਾਰਾ ਕਰ,ਗੈਰਾਂ ਸੰਗ ਤੋੜ ਨਿਭ੍ਹਾ ਚਲਿਆਂ।
ਇਸ ਫ਼ਾਨੀ ਦੁਨੀਆਂ ਵਿਚ ‘ਸੈਣੀ’, ਕਦੇ ਕੋਈ ਕਿਸੇ ਦਾ ਨਹੀਂ ਹੋਇਆ,
ਵੰਡ ਵੰਡ ਕੇ ਖੁਸ਼ੀਆਂ ਯਾਰਾਂ ਨੂੰ,ਦਰਦਾਂ ਦਾ ਵਣਜ ਕਮਾ ਚਲਿਆਂ।

Share