ਗ਼ਜ਼ਲ,,….। ਮੇਰੇ ਸ਼ਹਿਰ ਦੇ ਰੁੱਖਾਂ ਨੂੰ, ਕੀ ਹੋ ਗਿਆ ਹੈ।

ਗ਼ਜ਼ਲ,,….।
ਮੇਰੇ ਸ਼ਹਿਰ ਦੇ ਰੁੱਖਾਂ ਨੂੰ, ਕੀ ਹੋ ਗਿਆ ਹੈ।
ਇਸ ਦਾ ਪੱਤੇ ਤੌ ਪੱਤਾ, ਜੁਦਾ ਹੋ ਗਿਆ ਹੈ।
ਨਾਂ ਫ਼ੁੱਲਾਂ ‘ਚ ਰਹੀ ਉਹ, ਪਹਿਲੀ ਮਹਿਕ,
ਇਸਦਾ ਫ਼ਲ ਵੀ ਹੁਣ ਬਕ ਬਕਾ ਹੋ ਗਿਆ ਹੈ।
ਪੱਤੇ ਛਾਨਣੀ ਹੋਏ ਤਰਸਣ, ਸਾਹਾਂ ਦੇ ਲਈ,
ਪ੍ਰਦੂਸ਼ਣ ਹਵਾਵਾਂ ‘ਚ , ਬਹੁਤ ਹੋ ਗਿਆ ਹੈ।
ਨਾਂ ਪੰਛੀ ਇਸ ਤੇ ਬਣਾਉਂਦੇ ਨੇ,ਹੁਣ ਆਹਲਣੇ,
‘ਸਿੰਬਲ ਰੁੱਖ’ ਹੁਣ ਇਸਦਾ ਹਰ ਰੁੱਖ ਹੋ ਗਿਆ ਹੈ।
ਨਾਂ ਤਾਰਿਆਂ ‘ਚ ਲੋਅ ਰਹੀ, ਨਾਂ ਚੰਨ ਚਾਨਣੀ,
ਗੰਧਲਾ ਨਦੀਆਂ ਦਾ ਪਾਣੀ ਵੀ,ਹੁਣ ਹੋ ਗਿਆ ਹੈ।
ਵਿਚ ਨਫ਼ਰਤ ਦੀ ਅੱਗ,ਪਿਆ ਹੈ ਸੜਦਾ ਸ਼ਹਿਰ,
ਪੌਣਾਂ ਠੰਡੀਆਂ ਦਾ ਆਉਣਾਂ ਹੀ ਬੰਦ ਹੋ ਗਿਆ ਹੈ।

Share