ਗ਼ਜ਼ਲ….. ਬਹੁਤ ਸਨਮਾਨ ਮਿਲਿਆ ਸ਼ਾਇਰ ਨੂੰ,ਇਸ ਸ਼ਹਿਰ ਵਿਚ।

ਗ਼ਜ਼ਲ…..
ਬਹੁਤ ਸਨਮਾਨ ਮਿਲਿਆ ਸ਼ਾਇਰ ਨੂੰ,ਇਸ ਸ਼ਹਿਰ ਵਿਚ।
ਹਰ ਚੌਂਕ’ਚ ਤਲਾਸ਼ੀ ਦੇਣੀ ਪਈ ਹੈ,ਇਸ ਸ਼ਹਿਰ ਵਿਚ।
ਪੱਤਾ ਪੱਤਾ ਖਾ ਲਿਆ,ਰਿਸ਼ਵਤਾਂ,ਸਕੈਂਡਲਾਂ ਦੀ ਹਵਾ,
ਲੱਭੀ ਕਿਧਰੇ ਛਾਂ ਨਹੀਂ,ਰੁੱਖ ਨੂੰ ਇਸ ਸ਼ਹਿਰ ਵਿਚ।
ਕੀ ਇਹੋ ਅਰਮਾਨ ਸੀ ਸ਼ਹੀਦ ਦਾ,ਹੈ ਪੁੱਛਦੀ ਅਵਾਮ,
ਬੁੱਤ ਇਕ ਲਗਾ ਦਿੱਤਾ ਗਿਆ,ਹੈ ਇਸ ਸ਼ਹਿਰ ਵਿਚ।
ਝੁੱਗੀਆਂ,ਝੌਪੜੀਆਂ’ਚ,ਹੈ ਵਰਸਣਾਂ ਨੋਟਾਂ ਦਾ ਮੀਂਹ,
ਚਾਰ ਦਿਨਾਂ ਦੀ ਚਾਨਣੀ,ਫਿਰ ਹੋਊ ਇਸ ਸ਼ਹਿਰ ਵਿਚ।
ਫਿਰ ਬੁੱਤਾਂ ਤੇ ਫ਼ੁੱਲ ਨੇ ਚੜ੍ਹ ਰਹੇ,ਸ਼ਾਇਦ ਵੋਟਾਂ ਦਾ ਦੌਰ ਹੈ,
ਸਿਰ ਝੁਕਾਈ ਸ਼ਰਮ ਨਾਲ,ਖੜ੍ਹੇ ਨੇ ਇਸ ਸ਼ਹਿਰ ਵਿਚ।
ਕਰਜ਼ਾਈ ਅੰਨਦਾਤੇ ਸ਼ਹਿਰ ਦੇ, ਇਜ਼ਤਾਂ ਲਈ ਫਾਹੇ ਲੈ ਰਹੇ,
ਬਚਾ ਲਏ ਇੱਜ਼ਤ ਆਪਣੀ ਤੂੰ,ਐ ਖ਼ੁਦਾ ਇਸ ਸ਼ਹਿਰ ਵਿਚ।

Share