ਗ਼ਜ਼ਲ…… ਖ਼ੂਨ ਜਦ ਵੀ ਡੁੱਲ੍ਹਿਆ ਹੈ,ਕਿਸੇ ਇੰਨਸਾਂਨ ਦਾ।

ਗ਼ਜ਼ਲ……
ਖ਼ੂਨ ਜਦ ਵੀ ਡੁੱਲ੍ਹਿਆ ਹੈ,ਕਿਸੇ ਇੰਨਸਾਂਨ ਦਾ।
ਪੈਗ਼ਾਮ ਸਮਝੋ ਦੇ ਗਿਆ,ਉਹ ਕਿਸੇ ਤੂਫ਼ਾਨ ਦਾ।
ਮਾਸੂਮੀਅਤ,ਇਨਸਾਨੀਅਤ,ਜਦ ਸੂਲੀ ਚੜ੍ਹੇ,
ਅੰਤ ਸਮਝ ਲਓ ਹੈ ਆ ਗਿਆ,ਸ਼ੈਤਾਨ ਦਾ।
ਪਰਬਤਾਂ,ਤੂਫ਼ਾਨਾਂ ਨੂੰ ਚੀਰਦੇ,ਜੋ ਮਾਨਵ ਲਈ,
ਤੀਰਥ ਬਣਦਾ ਹੈ ਉਨਾਂ੍ਹ ਦੀ, ਪੈੜ ਦੇ ਨਿਸ਼ਾਨ ਦਾ।
ਮੰਦਿਰ- ਮਸਜਿਦ ਢੂੰਡਿਆ,ਜੋ ਜ਼ੁਲਮ ਤੌ ਬਚਾ ਲਵੇ,
ਮਿਲਿਆ ਅੱਜ ਤਕ ਨਾ ਪਤਾ ,ਐਸੇ ਕਿਸੇ ਭਗਵਾਨ ਦਾ।
ਕਰੋ ਅਹਿਸਾਸ ਸ਼ਕਤੀ ‘ਸੈਣੀ’, ਆਪਣੀ ਦਾ ਹਮੇਸ਼,
ਭਗਵਾਨ ਦੀ ਲੋੜ ਕੀ,ਤੇ ਕੀ ਹੈ ਡਰ ਤੂਫ਼ਾਨ ਦਾ

Share