ਗ਼ਜ਼ਲ…. ਹੱਕ ਇਨਸਾਫ਼ ਸਚਾਈ ਦਾ ਜਿਨਾਂ੍ਹ, ਰਾਹ ਅਪਨਾਇਆ ਦੋਸਤੋ।

ਗ਼ਜ਼ਲ….
ਹੱਕ ਇਨਸਾਫ਼ ਸਚਾਈ ਦਾ ਜਿਨਾਂ੍ਹ, ਰਾਹ ਅਪਨਾਇਆ ਦੋਸਤੋ।
ਸਮੇਂ ਨੇ ਉਸ ਨੂੰ ਹੀ ਆਖਰ ਸੂਲੀ,ਲਟਕਾਇਆ ਦੋਸਤੋ।
ਕੁਛ ਮੀਮੌ, ਕੁਛ ਪਨੈਲਟੀਆਂ,ਕੁਛ ਚਾਰਜ ਛੀਟਾਂ ਦੇ ਜਵਾਬ,
ਸੱਚ ਦੀ ਕਮਾਈ ਨੇ ਦਿੱਤਾ,ਇਹੀ ਸਰਮਾਇਆ ਦੋਸਤੋ।
ਪੌਣਾਂ’ਚ ਜ਼ਹਿਰ,ਕਾਲਾ ਸੂਰਜ,ਜਿਥੇ ਸਵੇਰਾਂ ਸੜਦੀਆਂ,
ਉਸ ਸ਼ਹਿਰ ਨੂੰ ਕਿਸ ਰਹਿਬਰ ਨੇ,ਹੈ ਵਸਾਇਆ ਦੋਸਤੋ।
ਫਿਰਕਾ-ਪ੍ਰਸਤੀ, ਈਰਖਾ,ਨਫਰਤਾਂ ,ਜੋ ਹਵਾ ਹੈ ਦੇ ਗਈ,
ਉਸ ਜ਼ਾਲਮ ਬੇਵਫ਼ਾ ਨਫ਼ਰਤ ਨੂੰ,ਕਿਸ ਨੇ ਬੁਲਾਇਆ ਦੋਸਤੋ।
ਕੰਡਿਆਂ ਤੌ ਜ਼ਖ਼ਮ ਖਾਣ ਦਾ, ਕੋਈ ਸ਼ਿਕਵਾ ਗਿਲਾ ਨਹੀਂ,
‘ਸੈਣੀ’ ਨੇ ਕਲੀਆਂ ਤੋ ਵੀ ਹੈ ਜ਼ਖ਼ਮ ਖਾਇਆ ਦੋਸਤੋ।

Share