ਗ਼ਜ਼ਲ…. ਇਨ੍ਹਾਂ ਬਿਖੜੇ ਪੈਂਡਿਆਂ ਤੌ, ਕੋਈ ਪੜਾ ਮਿਲੇ।

ਗ਼ਜ਼ਲ….
ਇਨ੍ਹਾਂ ਬਿਖੜੇ ਪੈਂਡਿਆਂ ਤੌ, ਕੋਈ ਪੜਾ ਮਿਲੇ।
ਜਿੰਨੇ ਵੀ ਅੱਜ ਤੱਕ ਰਾਹ ਮਿਲੇ,ਸਾਰੇ ਕੁਰਾਹ ਮਿਲੇ।
ਆਪਣੇ ਹੀ ਘਰ ਵਿਚ ਰਹਿੰਦਿਆਂ, ਡਰ ਏ ਲਗਦਾ,
ਕਿਧਰੇ ਨਵੀਂ ਸਵੇਰ ਨੂੰ,ਕੋਈ ਨਵਾਂ ਨਾ ਫਾਹ ਮਿਲੇ।
ਦਿਲ ਦੀ ਕਿਤਾਬ ਦਾ ਜਾਂ,ਪਿਛਲਾ ਸਫਾ ਫਰੋਲਿਆ,
ਹਰ ਜ਼ਖ਼ਮ ਦੇਣ ਵਾਲੇ ਸਭ, ਆਪਣੇ ਭਰਾ ਮਿਲੇ।
ਕੰਡਿਆਂ ਨੂੰ ਕੁਚਲ ਦੇਣ ਦਾ,ਦੋਸ਼ੀ ਜਰੂਰ ਹਾਂ,
ਫ਼ੁਲਾਂ ਤੋਂ ਸਾਨੂੰ ਫਿਰ ਵੀ, ਕਿaੁਂ ਸਜ਼ਾ ਮਿਲੇ।
ਲੋਕਾਂ ਦੇ ਵਾਸਤੇ ਉਹ,ਸਾਡੇ ਬਣੇ ਜ਼ਰੂਰ,
ਸਾਨੂੰ ਮਿਲੇ ਉਹ ਜਦੋਂ ਵੀ,ਲਾ-ਪ੍ਰਵਾਹ ਮਿਲੇ।
ਬਚ ਬਚਾ ਕੇ ਜਿਨਾਂ੍ਹ ਤੋਂ,  ਮਹਿਫਲ’ਚ ਆ ਗਿਆ,
ਨਵਾਂ ਉਹ ਦਰਦ ਦੇਣ ਨੂੰ,ਮਹਿਫਲ’ਚ ਆ ਮਿਲੇ।
ਮੌਤ ਸਾਡੀ ਨੂੰ ਕੋਈ ਬਦਨਾਮ ਕਿਉਂ ਕਰੇ,
ਯਾਰਾਂ ਨੇ ਜਿਥੇ ਵੀ ਸਦਿਆ,ਉਥੇ ਹੀ ਮਿਲੇ।

Share