ਗ਼ਜ਼ਲ….. ਇਸਾਈ, ਸਿੱਖ,ਹਿੰਦੂ,ਮੁਸਲਮਾਨ, ਜਾ ਰਿਹਾ ਹੈ।

ਗ਼ਜ਼ਲ…..
ਇਸਾਈ, ਸਿੱਖ,ਹਿੰਦੂ,ਮੁਸਲਮਾਨ, ਜਾ ਰਿਹਾ ਹੈ।
ਇਨਸਾਂ ਤੌ ਦੂਰ ਹੁੰਦਾ ਅੱਜ,ਇਨਸਾਨ ਜਾ ਰਿਹਾ ਹੈ।
ਇਖਲਾਕ ਗਿਰਦਾ ਜਾ ਰਿਹੈ,ਪੈਸੇ ਦੀ,ਚੜ੍ਹਤ ਹੈ,
ਭਾਈ ਤੌ ਭਾਈ ਹੁੰਦਾ, ਬੇਈਮਾਨ ਜਾ ਰਿਹਾ ਹੈ।
ਹਰ ਬੂਟਾ ਹੈ ਉਦਾਸ, ਤੇ ਕਮਲਾ ਰਹੇ ਨੇ ਫ਼ੁਲ,
ਮਹਿਕਾਂ ਦਾ ਬਣ ਕੇ ਅੱਜ, ਤੁਫ਼ਾਨ ਜਾ ਰਿਹਾ ਹੈ।
ਇਸ ਸ਼ਹਿਰ ਦੇ ਦਿਲ ‘ਚ ਧੜਕਣ ਹੈ, ਨਾ ਖ਼ੁਸ਼ੀ,
ਹਰ ਸ਼ਖਸ਼ ਬਣਿਆਂ ਇਸ ਦਾ,ਹੈਵਾਨ ਜਾ ਰਿਹਾ ਹੈ।
ਆਪਣੇ ਹੀ ਘਰ’ਚ ਲੱਭ ਰਿਹਾਂ,ਆਪਣੀ ਅਵਾਜ਼ ਨੂੰ,
ਹਰ ਕੋਣਾ ਹੁੰਦਾ ਏਸ ਦਾ,ਸੁੰਨਸਾਂਨ ਜਾਰਿਹਾ ਹੈ।
ਤੱਕਦਾ ਹਾਂ ਬਾਗ਼ ਵਿਚ ਸੜਦੀ ਅਰਥੀ ਬਹਾਰ ਦੀ,
ਮਾਲੀ ਦੇ ਹਥੌ ਲੁੱਟੀਦਾ,ਗੁਲਸਤਾਂਨ ਜਾਰਿਹਾ ਹੈ।
ਹੁਣ ਤਾਰਿਆਂ ‘ਚ ਲੋਅ ਹੈ, ਨਾ ਚੰਨ ਚਾਨਣੀ,
ਧਰਤੀ ਪਿਘਲਦੀ,ਸੜਦਾ ਅਸਮਾਨ ਜਾ ਰਿਹਾ ਹੈ।

Share