ਗ਼ਜ਼ਲ…… ਕਹਿੰਦੀ ਸ਼ੈਤਾਨ ਦੀ ਟੋਲੀ ਹੈ।

ਗ਼ਜ਼ਲ……
ਕਹਿੰਦੀ ਸ਼ੈਤਾਨ ਦੀ ਟੋਲੀ ਹੈ।
ਵਿਹੁ ਕਿਸੇ ਗ਼ੈਰ ਦੀ ਘੋਲੀ ਹੈ।
ਨਾ ਗੀਤ ਖ਼ੁਸ਼ੀ ਦੇ ਰੇਡੀਓ ਤੇ,
ਟੀ.ਵੀ.ਤੇ ਖੂਨ ਦੀ ਹੋਲੀ ਹੈ।
ਚੋਅ ਰਹੀਆਂ ਫਿਰ ਅਖਬਾਰਾਂ ਨੇ,
ਰੱਤ ਕਿਸ ਚੰਦਰੇ ਨੇ ਡੋਲ੍ਹੀ ਹੈ।
ਰੋਕਾਂ ਨੇ ਥਾਂ ਥਾਂ ਸੜਕਾਂ ਤੇ,
ਨਾ ਰੁਕੀਏ ਪਲ ਤਾਂ ਗੋਲੀ ਹੈ।
ਭਗਵਾਨ ਵੀ ਜਾਪੇ ਖੇਡ ਰਿਹਾ,
ਭਗਤਾਂ ਸੰਗ ਅੱਖ ਮਚੋਲੀ ਹੈ।
ਦੇਣ ਸੁਰੱਖਿਆ ਸਾਨੂੰ ਕੀ,
ਜਿਨਾਂ੍ਹ ਆਪੂੰ ਅੱਡੀ ਝੋਲੀ ਹੈ।
ਨਹੀਂ ਸੁਣਦੀ ਗਲ ਮਜਦੂਰਾਂ ਦੀ,
ਰਾਜ-ਨੀਤੀ ਗੂੰਗੀ,ਅੰਨੀ, ਬੋਲੀ

Share