ਗ਼ਜ਼ਲ…. ਸੱਚੇ ਪਿਆਰ ਵਿਚ ਝੂਠੇ, ਇਕਰਾਰ ਨਹੀਂ ਹੁੰਦੇ।

ਗ਼ਜ਼ਲ….
ਸੱਚੇ ਪਿਆਰ ਵਿਚ ਝੂਠੇ, ਇਕਰਾਰ ਨਹੀਂ ਹੁੰਦੇ।
ਮੌਤ ਤੌ ਡਰ ਕੇ ਸੱਚੇ, ਪਿਆਰ ਨਹੀਂ ਹੁੰਦੇ।
ਸਾਹਿਬਾਂ ਤਾਂ ਐਵੇਂ ਕਤਲ ਵਿਚ, ਬਦਨਾਮ ਹੋ ਗਈ,
ਕੀ ਕਤਲ ਹੁਣ ਮਿਰਜੇ, ਬੇਸ਼ੁਮਾਰ ਨਹੀਂ ਹੁੰਦੇ।
ਪਿਆਰ ਦੇ ਦੋ- ਪਲ ਬਹੁਤ ਨੇ, ਜੀਵਨ ਲਈ,
ਬਿਰਹਾ ਦੇ ਦੋ-ਪਲ ਸਾਲਾਂ ਤ,ੌ ਘੱਟ ਗ਼ਮਖਾਰ ਨਹੀਂ ਹੁੰਦੇ।
ਕੀ ਹੋਇਆ ਜੇ ਜੰਗਲ ਤੇ ਜੰਡ,ਮੁੱਕ ਗਏ,
ਗਲੀ ਕੂਚਿਆਂ’ਚ ਕਿਹੜੇ, ਕਤਲ ਦਿਲਦਾਰ ਨਹੀਂ ਹੁੰਦੇ।
‘ਕੈਦੌ’ ਤਾਂ ਮਿਲਦੇ ਨੇ, ਹਰ ਮੋੜ ਤੇ ਹੁਣ ਵੀ।
ਫ਼ਰਕ ਹੈ ਇਹੋ ਸੈਣੀ, ਹੁਣ ਉਹ ਜ਼ਾਹਰ ਨਹੀਂ ਹੁੰਦੇ।

Share