ਬਹਿਬਲ ਕਲਾਂ ਗੋਲੀ ਕਾਂਡ ‘ਚ ਪੁਲਿਸ ਕਸੂਰਵਾਰ-ਜਸਟਿਸ ਕਾਟਜੂ।
ਬਹਿਬਲ ਕਲਾਂ ਗੋਲੀ ਕਾਂਡ ‘ਚ ਪੁਲਿਸ ਕਸੂਰਵਾਰ-ਜਸਟਿਸ ਕਾਟਜੂ।
ਬਠਿੰਡਾ –ਫ਼ਰਵਰੀ-੧, ਬਹਿਬਲ ਕਲਾਂ ਵਿਖੇ ਹੋਏ ਗੋਲੀ ਕਾਂਡ ਦੀ ਸਚਾਈ ਦੀ ਜਾਂਚ ਕਰ ਰਹੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਪ੍ਰੈਸ ਕੌਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਰਿਟਾ.ਜਸਟਿਸ ਮਾਰਕੰਡੇ ਕਾਟਜੂ ਨੇ ਮੌਕੇ ਦੇ ਗਵਾਹਾਂ ਦੇ ਕਲਮ ਬੱਧ ਕੀਤੇ ਗਏ ਬਿਆਨਾਂ ਦੇ ਅਧਾਰ ਤੇ ਇਸ ਗੋਲੀ ਕਾਂਡ ਵਿਚ ਪੁਲਿਸ ਨੂੰ ਕਸੂਰਵਾਰ ਠਹਿਰਾਇਆ ਹੈ।ਉਹ ਆਪਣੀ ਰਿਪੋਰਟ ਦੋ ਹਫਤਿਆਂ ਵਿਚ ਜਨਤਕ ਕਰਨਗੇ।ਇਸ ਗੈਰ ਸਰਕਾਰੀ ਕਮਿਸ਼ਨ ਵਿਚ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਪ੍ਰਤੀਨਿਧ,ਸਾਬਕਾ ਡੀ.ਜੀ.ਪੀ.ਜੇਲਾਂ੍ਹ ਸ਼ਸ਼ੀਕਾਂਤ,ਸਿੱਖ ਫਾਰਹਿਊਮਨ ਰਾਇਟਸ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਚੀਮਾਂ ਆਦਿ ਸਮੇਤ ਕਈ ਉੱਘੇ ਵਕੀਲ ਸ਼ਾਮਲ ਹਨ।