ਗ਼ਜ਼ਲ…. ਧੂਆਂ ਚਾਰ ਚੁਫੇਰੇ ਰਿਸ਼ਵਤ ਖ਼ੋਰੀ ਦਾ।

ਗ਼ਜ਼ਲ….
ਧੂਆਂ ਚਾਰ ਚੁਫੇਰੇ ਰਿਸ਼ਵਤ ਖ਼ੋਰੀ ਦਾ।
ਝੰਡਾ ਉੱਚਾ ਹਰ ਥਾਂ ਸੀਨਾ ਜੋਰੀ ਦਾ।
ਪੈਸਾ ਹੀ ਹੈ ਅੱਜ ਹਕੀਕਤ ਦੁਨੀਆਂ ਦੀ,
ਕੀ ਵੱਟੀਦੇ ਸੱਜਣਾ,ਇਸ਼ਕ-ਪਠੋਰੀ ਦਾ।
ਮਨ-ਮੋਹਣੇ ਜੋ ਬੰਗਲੇ,ਨਜ਼ਰੀਂ ਆਉਂਦੇ ਨੇ,
ਸਭ ਤੇ ਸਰੀਆ –ਸੀਮੈਂਟ,ਲਗੇ ਚੋਰੀ ਦਾ।
ਰੋਟੀ ਦਾ ਜੋ ਮਸਲਾ ਹੈ, ਮਜ਼ਦੂਰਾਂ ਲਈ,
ਲੂਹ ਧਰਦਾ ਹੈ,ਨਖ਼ਰਾ ਅੱਲ੍ਹੜ ਗੋਰੀ ਦਾ।
ਰੋਟੀ ਬਦਲੇ ਕਾਮੇਂ ਦੀ ਇਉਂ,ਰੱਤ ਵਹੇ,
ਵੇਲਣਿਆਂ ‘ਚੋਂ ਰਸ ਨਿਕਲੇ ਜਿਉਂ ਪੋਰੀ ਦਾ।