ਗ਼ਜ਼ਲ….

ਗ਼ਜ਼ਲ….
ਪੀਨੇ ਹਾਂ ਨਿੱਤ ਸ਼ਰਾਬ, ਭਾਵੇਂ ਕੌੜੀ ਹੈ।
ਮੁਫਤ ‘ਚ ਮਿਲ ਜੇ ਜਿੰਨੀ, ਉਨੀਂ ਥੋੜੀ ਹੈ।
ਦੋ ਘੁੱਟ ਪੀ ਕੇ ਯਾਰੋ, ਫਿਰ ਇੰਜ ਲੱਗਦਾ,
ਨਿੱਤ ਦਿਵਾਲੀ ਸਾਡੀ, ਨਿੱਤ ਹੀ ਲੋਹੜੀ ਹੇ।
ਕੀ ਲਾਜਾਵਾਬ ਜੋ ਸ਼ੈਅ, ਬਨਾਈ ਕੁਦਰਤ ਨੇ,
ਸੋਚ ਸੂਫੀਆਂ ਦੀ ਤਾਂ, ਹਰਦਮ ਸੌੜੀ ਹੈ।
ਹਰ ਇਕ ਜਾਮ ਚੋਂ ਸਾਕੀ, ਯਾਰੋ ਹੈ ਦਿਸਦਾ,
ਸ਼ਾਮ ਰੰਗੀਲੀ,ਰਾਤ ਰੰਗੀਲੀ,ਸੁਰਗਾਂ ਦੇ ਲਈ ਪੌੜੀ ਹੈ।
ਪੀ ਕੇ ਸਾਕੀ ਲਈ ਤਾਂ ਚੰਨ, ਅਸਮਾਨੌਂ ਲਾਹ ਲਂੈਦੇ,
ਮਹੀਂਵਾਲ ਲਈ ਸੋਹਣੀ,ਮਿਰਜੇ ਦੇ ਲਈ ਘੋੜੀ ਹੈ।
ਗ਼ਮ ਭਲਾ ਕੇ,ਖੁਸ਼ੀ ਵਧਾਕੇ, ਸ਼ਾਇਰ ਬਣਾ ਕੇ ‘ਸੈਣੀ’ ਨੂੰ,
ਰੱਜ ਕੇ ਪੀ ਕੇ, ਸ਼ਾਇਰੀ ਸੁਣ ਕੇ, ਕੋਈ ਨਹੀਂ ਕਹਿੰਦਾ ਕੌੜੀ ਹੈ।
ਯਾਰੋ ਮਹਿਖਾਨਾਂ ਹੀ ਸਭ, ਕੌਮਾਂ ਲਈ ਹੈ ਸਾਂਝਾ,
ਜਿਥੇ ਜਾਮ ਸੁਰਾਹੀਆਂ ਵਰਗੀ, ਸੁੰਦਰ ਜੋੜੀ ਹੈ।

Share