ਬਾਦਲ ਦੇ ਇਲਾਕੇ ਵਿਚ ਬਾਦਲ ਸਰਕਾਰ ਵਿਰੁੱਧ ਕਿਸਾਨਾਂ ਦਾ ਭਾਰੀ ਇਕੱਠ ਤੇ ਨਾਹਰੇ।

ਬਾਦਲ ਦੇ ਇਲਾਕੇ ਵਿਚ ਬਾਦਲ ਸਰਕਾਰ ਵਿਰੁੱਧ ਕਿਸਾਨਾਂ ਦਾ ਭਾਰੀ ਇਕੱਠ ਤੇ ਨਾਹਰੇ।
ਬਠਿੰਡਾ ੨੦ ਜਨਵਰੀ,ਕਿਸਾਨ ਜਥੇਬੰਦੀਆਂ ਨੇ ੨੨ ਜਨਵਰੀ ਦੀ ਬਜਾਏ ਅੱਜ ਹੀ ਅਚਾਨਕ ਪ੍ਰੋਗਰਾਮ ਵਿਚ ਤਬਦੀਲੀ ਕਰਕੇ ਆਪਣੀਆਂ ਮੰਗਾਂ ਦੇ ਹੱਕ ਵਿਚ  ਬਾਦਲ ਸਰਕਾਰ ਵਿਰੁੱਧ ਖੂਬ ਨਾਹਰੇ ਬਾਜੀ ਕੀਤੀ।ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਬਾਦਲ ਦੇ ਪਿੰਡ ਦੇ ਨਜ਼ਦੀਕਲੇ ਪਿੰਡ ਰਾਇਕੇ ਦੇ ਗੁਰਦੁਆਰਾ ਸਾਹਿਬ ਜੀ ਵਿਖੇ ਇਕਠੇ ਹੋ ਗਏ ਅਤੇ ਬਾਦਲ ਸਰਕਾਰ ਵਲੌ ਊਨਾਂ੍ਹ ਦੀਆਂ ਮੰਗਾਂ ਨਾ ਮੰਨੀਆਂ ਜਾਣ ਤੇ ਖੂਬ ਨਾਹਰੇ ਬਾਜੀ ਕੀਤੀ।ਇਸ ਅਚਾਨਕ ਭਾਰੀ ਇਕਠ ਤੇ ਨਾਹਰੇ ਬਾਜ਼ੀ ਕਾਰਨ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਚ ਅਧਿੱਕਾਰੀ ਭਾਰੀ ਪੁਲਿਸ ਫੋਰਸ ਲੈ ਕੇ  ਪੁੱਜ ਗਏ ਤਾਂ ਜੋ ਸਥਿੱਤੀ ਤੇ ਕਾਬੂ ਪਾਇਆ ਜਾ ਸਕੇ।

Share