ਅੱਧ ਸੜੀ ਲਾਵਾਰਸ ਲਾਸ਼ ਦੇ ਕਾਤਲ ਗ੍ਰਿਫਤਾਰ।

ਅੱਧ ਸੜੀ ਲਾਵਾਰਸ ਲਾਸ਼  ਦੇ ਕਾਤਲ ਗ੍ਰਿਫਤਾਰ।
ਪੰਚਕੂਲਾ -੧੯ ਜਨਵਰੀ,ਸ਼ਹਿਰ ਦੇ ਸੈਕਟਰ ੨੩ ਦੀਆਂ ਝਾੜੀਆਂ ਵਿਚੌ ੧੭ ਜਨਵਰੀ ਨੂੰ ਅੱਧ ਸੜੀ ਮਿਲੀ ਲਾਸ਼ ਦੀ ਪਹਿਚਾਣ ਕਰ ਲੈਣ ਪਿਛੌ ਪੁਲਿਸ ਨੇ ਲੋੜੀਂਦੀ ਕਾਰਵਾਈ ਕਰ ਕੇ ਇਸ ਦੇ ਦੋਹਾਂ ਦੋਸ਼ੀਆਂ ਰਵੀ ਕੁਮਾਰ ਤੇ ਸੋਨੂੰ ਉਰਫ ਗੁਰਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਬਾਰੇ ਵੇਰਵੇ ਨਾਲ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਓ.ਪੀ. ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਇਹ ਲਾਸ਼ ਸੁਨੀਲ ਕੁਮਾਰ ਯਾਦਵ ਦੀ ਸੀ ਅੱਤੇ ਇਸ ਦੀ ਪਹਿਚਾਣ ਉਸਦੇ ਜੀਜੇ ਨੇ ਕੀਤੀ ਹੈ।ਇਹ ਕਤਲ ਸਨੀਲ ਦੇ ਦੋਸਤਾਂ ਨੇ ਪੈਸੇ ਦੇ ਲਾਲਚ ਵਿਚ ਕੀਤਾ ਸੀ।

Share