ਪ੍ਰਸਿੱਧ ਗਾਇਕ ਸਹਿਗਲ ਦੀ ਯਾਦ ‘ਚ ਗਾਇਕੀ ਦਾ ਪ੍ਰੋਗਰਾਮ ਅਯੋਜਿਤ

ਪ੍ਰਸਿੱਧ ਗਾਇਕ ਸਹਿਗਲ ਦੀ ਯਾਦ ‘ਚ ਗਾਇਕੀ ਦਾ ਪ੍ਰੋਗਰਾਮ ਅਯੋਜਿਤ।
ਚੰਡੀਗੜ੍ਹ-੧੮ ਜਨਵਰੀ, ਪ੍ਰਸਿੱਧ ਗਾਇਕ ਕੇ.ਐਲ. ਸਹਿਗਲ ਦੀ ਯਾਦ ‘ਚ ਉਸਦੀ ਗਾਇਕੀ ਦੇ ਪ੍ਰੇਮੀਆਂ ਵਲੌ ਉਸ ਦੀ ਯਾਦ ਵਿਚ ਸਥਾਨਕ ਕਰਨਾ ਸਦਨ ਵਿਚ ਗਾਇਕੀ ਦਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ।ਜਿਸ ਦੀ ਸ਼ੁਰੂਆਤ ਗਾਇਕ ਭੂਪਿੰਦਰ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਵਿਚ ਸਹਿਗਲ ਦੀ ਗਾਏ ਗੀਤਾਂ ਨਾਲ ਕੀਤੀ।ਇਸ ਪਿਛੌ ਉਰਦੂ ਸ਼ਾਇਰਾ ਰੂਪਾ ਸੁਭ੍ਹਾ ਤੇ ਪੰਚਕੁਲਾ ਤੌ ਆਏ ਪੰਜਾਬੀ ਦੇ ਪ੍ਰਸਿੱਧ ਕਵੀ ਗੁਰਬਖ਼ਸ਼ ਸਿੰਘ ਸੈਣੀ ਨੇ ਸਹਿਗਲ ਦੀ ਗਾਇਕੀ ਦੀ ਤਰੀਫ ਵਿਚ ਆਪਣੀਆਂ ਨਜ਼ਮਾਂ ਪੇਸ਼ਕਰ ਕਰ ਕੇ ਸਰੋਤਿਆਂ ਕੋਲੌ ਖੂਬ ਵਾਹਵਾ ਵਾਹਵਾ ਹਾਸਲ ਕੀਤੀ।ਸਹਿਗਲ ਦੀ ਗਾਇਕੀ ਦੀਆਂ ਕੁਛ ਵੰਨਗੀਆਂ,ਜਬ ਦਿਲ ਹੀ ਟੂਟ ਗਿਆ ਤੇ ਦਿਲ ਕੇ ਫਫੋਲੇ ਜਲ ਉਠੇ ਆਦਿ ਕਾਫੀ ਸਲਾਹੇ ਗਏ।ਰਿਟਾ.ਪ੍ਰਿੰਸੀਪਲ ਜੇ. ਐਸ.ਗਰੇਵਾਲ ਨੇ ਸਹਿਗਲ ਦੀ ਜੀਵਨੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ.ਇਸ ਮੋਕੇ ਤੇ ਬਾਬੂ ਲਾਲ ਰਿਟਾ.ਆਈ.ਏ.ਐਸ.ਰਣਜੀਤ ਕੌਰ ਗੁਰਬਚਨ ਕੌਰ ਨੰਦਾ ਤੇ ਕਈ ਹੋਰ ਸਹਿਗਲ ਪ੍ਰੇਮੀਂ ਵੀ ਹਾਜ਼ਰ ਸਨ।  ਸਰੋਤਿਆਂ ਨੂੰ ਸਹਿਗਲ ਦੇ ਗਾਏ ਗੀਤਾਂ ਦੀਆਂ ਕੈਸਟਾਂ ਵੀ ਵੰਡੀਆਂ ਗਈਆਂ.

Share