ਨੇਤਾ ਜੀ ਦੀ ਮੌਤ ਹਵਾਈ ਹਾਦਸੇ ਵਿਚ ਨਹੀਂ ਹੋਈ-ਮਮਤਾ

ਨੇਤਾ ਜੀ  ਦੀ ਮੌਤ ਹਵਾਈ ਹਾਦਸੇ ਵਿਚ ਨਹੀਂ ਹੋਈ-ਮਮਤਾ
ਕੋਲਕਤਾ-੧੬ ਜਨਵਰੀ,ਮੁੱਖ ਮੰਤਰੀ ਮਮਤਾ ਬੈਨਰ ਜੀ ਨੇ ਪਹਿਲੀ ਵਾਰ ਲੌਕਾਂ ਦੇ ਸਾਹਮਣੇ ਕਿਹਾ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੀ ਮੌਤ ਹਵਾਈ ਹਾਦਸੇ ਵਿਚ ਨਹੀਂ ਹੋਈ।ਸਬੂਤ ਦੇ ਤੌਰ ਤੇ ਉਨ੍ਹਾਂ ਕਿਹਾ ਕਿ ਜੇਕਰ ਹਾਦਸੇ ਵਿਚ ਮੌਤ ਹੋਈ ਹੁੰਦੀ ਤਾਂ ਅੰਗਰੇਜ ਸਰਕਾਰ ੧੯੪੫ ਦੇ ਬਾਅਦ ਉਨ੍ਹਾਂ ਦੀ ਜਸੂਸੀ ਕਿਉਂ ਕਰਦੀ।ਮਮਤਾ ਅੱਜ ਨੇਤਾ ਜੀ ਦੇ ਫ਼ਰਾਰ ਹੌਣ ਦੀ ੭੫ ਵੀਂ ਵਰੇ ਗੰਢ ਤੇ ਨੇਤਾ ਜੀ ਦੇ ਸੰਬਧੀਆਂ ਨੂੰ ਸੰਬੋਧਨ ਕਰ ਰਹੇ ਸਨ ਉਨਾਂ੍ਹ ਕਿਹਾ ਕਿ ਸਰਕਾਰ ਇਕ ਸਾਲ ਤਕ ਇਸ ਮਾਮਲੇ ਦੀ ਜਾਂਚ ਕਰਦੀ ਰਹੇਗੀ।