ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਰੌਣਕਾਂ।

ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਰੌਣਕਾਂ।
ਪੰਚਕੂਲਾ-੧੬ ਜਨਵਰੀ,ਖ਼ਾਲਸਾ ਪੰਥ ਦੇ ਸਿਰਜਣਹਾਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਂਰਾਜ ਜੀ ਦਾ ੩੫੦ਵਾਂ ਪ੍ਰਕਾਸ਼ aੁੱਤਸਵ ਅੱਜ ਦੇਸ਼-ਵਿਦੇਸ਼ ‘ਚ ਬੜੀ ਹੀ ਧੁੰਮ ਧਾਂਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਪੰਚਕੂਲਾ ਸ਼ਹਿਰ ਤੇ ਇਸ ਦੇ ਆਸ ਪਾਸ ਦੇ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਦੇ ਗੁਰਦੁਆਰਿਆਂ ਵਿਚ ਵੀ ੧੪ ਜਨਵਰੀ ਨੂੰ ਆਰੰਭ ਹੋਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਅਲਾਹੀ ਬਾਣੀ ਦਾ ਰੱਸ ਮਾਨਣ ਲਈ ਨੱਤ ਮਸਤਕ ਹੁੰਦੀਆਂ ਰਹੀਆਂ ਅਤੇ ਢਾਡੀ,ਰਾਗੀ ਤੇ ਕੀਰਤਨੀ ਜੱਥੇ ਧੁਰ ਕੀ ਬਾਣੀ ਅਤੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ।ਗੁਰੂ ਕਾ ਲੰਗਰ ਵੀ ਸਾਰਾ ਦਿਨ ਅੱਟੁਟ ਵਰਤਾਇਆ ਜਾਂਦਾ ਰਿਹਾ ਤੇ ਸੰਗਤਾਂ ਸ੍ਰੀ ਵਾਹਿਗੁਰੂ ਦਾ ਜਾਪ ਕਰਦੀਆਂ ਲੰਗਰ ਛੱਕਦੀਆਂ ਰਹੀਆਂ।ਸੈਕਟਰ-੧੫,੧੨,੭,੪ ਤੇ ਗੁ.ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਜੀ ਵਿਖੇ ਵੀ ਵਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਲੁਆਈ।

Share