ਜਲੰਧਰ ਵਿਚ ਲੁੱਟੇਰਿਆਂ ਨੇ ਯੂਨੀਅਨ ਬੈਂਕ ਦੀ ਏ.ਟੀ.ਐਮ. ਤੋੜ ਕੇ ੧੨ ਲੱਖ ਲੁੱਟੇ।

ਜਲੰਧਰ ਵਿਚ  ਲੁੱਟੇਰਿਆਂ ਨੇ ਯੂਨੀਅਨ ਬੈਂਕ ਦੀ ਏ.ਟੀ.ਐਮ. ਤੋੜ ਕੇ ੧੨ ਲੱਖ ਲੁੱਟੇ।
ਜਲੰਧਰ ੧੬ ਜਨਵਰੀ,ਸ਼ਹਿਰ ਦੀ ਬੱਸਤੀ ਬਾਵਾ ਖੇਲ ਕੋਲੌ ਲੁਟੇਰਿਆਂ ਨੇ ਯੂਨੀਅਨ ਬੈਂਕ ਦੀ ਇਕ ਏ.ਟੀ.ਐਮ. ਤੋੜ ਕੇ ਲੁੱਟੇਰੇ ਤਕਰੀਬਨ ੧੨ ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।ਇਕ ਗਾਹਕ ਵਲੌ ਬੈਂਕ ਮੈਨੇਜਰ ਨੂੰ ਫੂਨ ਤੇ ਜਾਣਕਾਰੀ ਮਿਲਣ ਤੇ ਮੈਨੇਜਰ ਨੇ ਮੌਕੇ ਤੇ ਪੁੱਜ ਕੇ ਪੁਲਿਸ ਨੂੰ ਸੂਚਿਤ ਕਰ ਦਿਤਾ।ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿਤੀ ਤੇ ਕੇਸ ਦਰਜ਼ ਕਰ ਲਿਆ।

Share