ਵਿਸਾਖੀ ਮੌਕੇ ਸਰਬਤ ਖਾਲਸਾ ਬਲਾਉਣਾ ਵਿਚਾਰ ਅਧੀਨ-ਖੰਡੇਵਾਲਾ।

ਵਿਸਾਖੀ ਮੌਕੇ ਸਰਬਤ ਖਾਲਸਾ ਬਲਾਉਣਾ ਵਿਚਾਰ ਅਧੀਨ-ਖੰਡੇਵਾਲਾ।
ਲੁਧਿਆਣਾ -੧੫ ਜਨਵਰੀ,ਅੱਜ ਸ੍ਰੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਤਸੰਗ ਸਭ੍ਹਾ ਸਮਰਾਲਾ ਚੌਕ ਵਿਖੇ ਹੋਏ ਇਕ ਸਨਮਾਂਨ ਸਮਾਂਰੋਹ ਤੇ ਸ੍ਰੀ ਅਕਾਲ ਤਖ਼ਤ ਦੇ ਪੰਜ ਪਿਆਰਿਆਂ ਨੇ ਦਸਿਆ ਕਿ ਸਰਬੱਤ ਖਾਲਸੇ ਵੱਲੌ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਅਪੀਲ ਨੂੰ ਮੁੱਖ ਰਖਦਿਆਂ ਵਿਸਾਖੀ ਮੌਕੇ ਤੇ ਸਰਬੱਤ ਖਾਲਸਾ ਬਲਾਉਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ।ਇਹ ਇਕ ਲੰਬੀ ਪ੍ਰੀਕ੍ਰਿਆ ਹੈ ਤੇ ਇਸ ਤੇ ਪੂਰੀ ਤਰਾਂ ਵਿਚਾਰ ਕਰਕੇ ਫ਼ੈਸਲਾ ਲਿਆ ਜਾਵੇਗਾ  ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਦਸਿਆ ਕਿ ਉਹ ਵਿਸ਼ਵ ਭਰ ਦੀਆਂ ਗੁਰਸਿੱਖ ਪੰਥ ਦਰਦੀ ਸੰਸਥਾਵਾਂ ਦੇ ਸਹਿਯੋਗ ਨਾਲ ਗੁਰਮਿਤ ਪ੍ਰਚਾਰ ਸੇਵਾ ਨਿਭਾਉਂਦੇ ਰਹਿਣਗੇ।ਇਸ ਮੌਕੇ ਤੇ ਕਈ ਧਾਰਮਿਕ ਜਥੇਬੰਦੀਆਂ ਦੇ ਮੁੱਖੀ ਹਾਜ਼ਰ ਸਨ।

Share