ਨਗਰ ਕੀਰਤਨ ਦੀਆਂ ਰੌਣਕਾਂ,ਕੇਸਰੀ ਰੰਗ ਵਿਚ ਰੰਗਿਆ ਗਿਆ ਸਾਰਾ ਸ਼ਹਿਰ ਪੰਚਕੂਲਾ।

ਨਗਰ ਕੀਰਤਨ ਦੀਆਂ ਰੌਣਕਾਂ,ਕੇਸਰੀ ਰੰਗ ਵਿਚ ਰੰਗਿਆ ਗਿਆ ਸਾਰਾ ਸ਼ਹਿਰ ਪੰਚਕੂਲਾ।
ਪੰਚਕੁਲਾ-੧੨ ਜਨਵਰੀ,ਦਸਮੇਸ਼ ਪਿਤਾ ਸ੍ਰੀ ਗੁਰੂਗੋਬਿੰਦ ਸਿੰਘ ਜੀ ਦੇ ਆਗਮਨ  ਗੁਰਪੁਰਬ ਦੇ ਸਬੰਧ ਵਿਚ ਅੱਜ ਸਵੇਰੇ੧੦ ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾ ਤੌ ਵਿਸ਼ਾਲ ਨਗਰ ਕੀਰਤਨ ਮਹਿੱਕਦੇ ਫ਼ੁਲਾਂ ਨਾਲ ਸ਼ਿੰਗਾਰੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨਾਲ ਸ਼ਸ਼ੋਭਿਤ ਪਾਲਕੀ ਨਾਲ ਪੰਜ ਪਿਆਰਿਆਂ ਦੀ ਅਗਵਾਈ ਨਾਲ ਬੋਲੇ ਸੋ ਨਿਹਾਲ,ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਤੇ ਬੈਂਡ ਦੀਆਂ ਸੁਰੀਲੀਆਂ ਧੁੰਨਾਂ ਨਾਲ ਆਰੰਭ ਹੋਇਆ।ਸ਼ਹਿਰ ਦਾ ਵੱਖ ਵੱਖ ਸੈਕਟਰਾਂ ਬਜ਼ਾਰਾਂ ਤੇ ਗੁਰਦੁਆਰਿਆਂ ਤੇ ਧਾਰਮਿਕ ਅਸਥਾਨਾਂ ਤੌ ਲੰਘਦਾ ਹੋਇਆ ਦੇਰ ਸ਼ਾਮ ਨਾਢਾ ਸਾਹਿਬ ਜੀ ਵਿਖੇ ਸਮਾਪਿਤ ਹੋਇਆ ਸਾਰੇ ਰਸਤਿਆਂ ਵਿਚ ਸੰਗਤਾਂ ਵਲੌ ਅਟੁੱਟ ਲੰਗਰ ਫ਼ਲ,ਦੁਧ,ਖੀਰ ਪ੍ਰਸ਼ਾਦ ਦਾ ਪ੍ਰਬੰਧ ਹੋਣ ਕਾਰਨ ਦੂਰ ਦੁਰਾਡੇ ਪਿੰਡਾਂ,ਕਸਬਿਆਂ ਤੇ ਸ਼ਹਿਰਾਂ ਤੌ ਹਜ਼ਾਰਾਂ ਦੀ ਗਿਣਤੀ ਵਿਚ  ਕਾਰਾਂ,ਟਰੈਕਟਰ ਟਰਾਲੀਆਂ ਦੋ ਪਹੀਆ ਵਾਹਨਾਂ ਵਿਚ ਆਈਆਂ ਸੰਗਤਾਂ ਲੰਗਰ ਛੱਕ ਕੇ ਨਿਹਾਲ  ਹੁੰਦੀਆਂ ਰਹੀਆਂ।ਸਾਰਾ ਦਿਨ ਰਾਗੀ,ਢਾਡੀ ਅਤੇ  ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਗਤਕਾ ਪਾਰਟੀਆਂ ਆਪਣੀ ਕਲਾ ਦੇ ਜੌਹਰ ਵੀ ਵਿਖਾਂਉਦੀਆਂ ਰਹੀਆਂ ਅਜੀਬ ਤਰੀਕੇ ਡਰੋਨ ਰਾਹੀਂ ਫ਼ੁਲਾਂ ਦੀ ਬਾਰਸ਼ ਵੀ ਹੁੰਦੀ ਰਹੀ।ਰਾਤ ਸਮੇਂ ਦੀਪਮਾਲਾ ਵੀ ਕੀਤੀ ਗਈ ।ਪ੍ਰਸ਼ਾਸ਼ਨ ਵਲੌ ਸੰਤੋਸ਼ ਜਨਕ ਪ੍ਰਬੰਧਾਂ ਦਾ ਨਾ ਹੋਣਾ ਚਿੰਤਾ ਦਾ ਕਾਰਨ ਵੀ ਬਣਿਆਂ ਰਿਹਾ।

Share